ਵੇਲਣੇ ਵਾਲਿਆਂ ਨੂੰ ਉੱਚ ਕੁਆਲਿਟੀ ਦਾ ਗੁੜ-ਸ਼ੱਕਰ ਬਣਾਉਂਣ ਦੀ ਹਦਾਇਤ : ਡਾ. ਹਰਜੋਤ
ਵੇਲਣੇ ਵਾਲਿਆਂ ਨੂੰ ਉੱਚ ਕੁਆਲਿਟੀ ਦਾ ਗੂੜ ਸ਼ੱਕਰ ਬਣਾਉਂਣ ਦੀ ਕੀਤੀ ਹਦਾਇਤ : ਡਾ ਹਰਜੋਤ
Publish Date: Sat, 15 Nov 2025 09:57 PM (IST)
Updated Date: Sat, 15 Nov 2025 09:59 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਸਮਰੱਥ ਕਮਿਸ਼ਨਰ ਦਿਲਰਾਜ ਸਿੰਘ ਆਈਏਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਦੇ ਆਦੇਸ਼ਾਂ ਅਤੇ ਸਿਵਲ ਸਰਜਨ ਡਾ. ਸੰਜੀਵ ਭਗਤ ਦੀ ਯੋਗ ਅਗਵਾਈ ਹੇਠ, ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫਸਰ ਮਹਿਕ ਸੈਣੀ ਦੀ ਫੂਡ ਸੇਫਟੀ ਟੀਮ ਨੇ ਫਗਵਾੜਾ ਵਿਚ ਗੁੜ ਦੀਆਂ ਦੁਕਾਨਾਂ ਅਤੇ ਸਟੋਰਾਂ ਦਾ ਨਿਰੀਖਣ ਕੀਤਾ ਅਤੇ ਗੁੜ, ਕੇਕ, ਰਿਫਾਈਂਡ ਆਟਾ ਅਤੇ ਮਸਾਲਿਆਂ ਵਰਗੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਪੰਜ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਨੂੰ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ। ਇਸ ਮੌਕੇ ਡਾ. ਹਰਜੋਤ ਪਾਲ ਸਿੰਘ ਨੇ ਵੇਲਣੇ ਵਾਲਿਆਂ ਨੂੰ ਉੱਚ ਕੁਆਲਿਟੀ ਦਾ ਗੁੜ-ਸ਼ੱਕਰ ਬਣਾਉਣ ਦੀ ਵੀ ਹਦਾਇਤ ਕੀਤੀ। ਫੂਡ ਸੇਫਟੀ ਟੀਮ ਵੱਲੋਂ ਇਕ ਸ਼ਿਕਾਇਤ ਦਾ ਵੀ ਹੱਲ ਕੀਤਾ ਗਿਆ। ਕੈਪਸ਼ਨ: 15ਕੇਪੀਟੀ52