ਚਰਚ ਬਚਾਓ ਮੋਰਚੇ ਦੀ ਡੀਸੀ ਨਾਲ ਮੀਟਿੰਗ ਕੱਲ੍ਹ
ਕਬਰਸਤਾਨ ਦੀ ਥੁੜ ਕਾਰਨ ਬਣੇ ਚਿੰਤਾਜਨਕ ਹਲਾਤਾਂ ਬਾਰੇ ਡੀ.ਸੀ ਨਾਲ ਮੀਟਿੰਗ 6 ਨੂੰ
Publish Date: Sun, 04 Jan 2026 08:53 PM (IST)
Updated Date: Sun, 04 Jan 2026 08:56 PM (IST)
--ਕਬਰਿਸਤਾਨ ਦੀ ਪ੍ਰਾਪਤੀ ਲਈ ਲੜਾਂਗੇ ਆਰ-ਪਾਰ ਦੀ ਲੜ੍ਹਾਈ : ਅਟਵਾਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਇਕ ਪਾਸਟਰ ਦੇ ਭਤੀਜੇ ਦੀ ਮ੍ਰਿਤਕ ਦੇਹ ਨੂੰ ਦਫਨਾਉਣ ਦੌਰਾਨ ਬਣੇ ਸੰਵੇਦਨਸ਼ੀਲ ਹਲਾਤਾਂ ਕਾਰਨ ਸਮੁੱਚੇ ਇਸਾਈ ਭਾਈਚਾਰੇ ਅੰਦਰ ਵਿਆਪਕ ਰੋਸ ਪਾਇਆ ਜਾ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ। ਕਬਰਸਤਾਨ ਮਸਲੇ ਦੇ ਸਥਾਈ ਹੱਲ ਲਈ ਚਰਚ ਬਚਾਓ ਮੋਰਚੇ ਦੀ ਟੀਮ ਵੱਲੋਂ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ 7 ਜਨਵਰੀ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਹੰਗਾਮੀ ਮੀਟਿੰਗ ਕੀਤੀ ਜਾਵੇਗੀ, ਇਹ ਸ਼ਬਦ ਚਰਚ ਬਚਾਓ ਮੋਰਚੇ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਕ ਪਾਸਟਰ ਦੇ ਭਤੀਜੇ ਨੂੰ ਦਫ਼ਨਾਉਣ ਦੇ ਵਿਰੋਧ ਵਿਚ ਜੋ ਹਾਲਾਤ ਬਣੇ ਹਨ, ਉਹ ਬੇਹਦ ਚਿੰਤਾਜਨਕ ਹਨ ਜੋ ਕਿਤੇ ਨਾ ਕਿਤੇ ਈਸਾਈ ਲੀਡਰਾਂ ਅਤੇ ਪਾਸਟਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦੇ ਹਨ। ਕਪੂਰਥਲਾ ਅੰਦਰ ਈਸਾਈ ਕਬਰਿਸਤਾਨ ਦਾ ਮਾਮਲਾ ਪਿਛਲੇ 32 ਸਾਲਾਂ ਤੋਂ ਲਟਕੇ ਰਹਿਣਾ ਵੀ ਕਮਜ਼ੋਰ ਲੀਡਰਸ਼ਿਪ ਦੀ ਅਯੋਗ ਅਗਵਾਈ ਦਾ ਨਤੀਜਾ ਹੈ। ਚਰਚ ਬਚਾਓ ਮੋਰਚਾ ਇਸ ਸੰਵੇਦਨਸ਼ੀਲ ਮਸਲੇ ਨੂੰ ਆਪਣੇ ਹੱਥਾਂ ਵਿਚ ਲੈ ਕੇ ਕਬਰਿਸਤਾਨ ਦੀ ਪ੍ਰਾਪਤੀ ਲਈ ਪ੍ਰਸ਼ਾਸਨ ਨਾਲ ਆਰ-ਪਾਰ ਦੀ ਲੜਾਈ ਲੜ੍ਹੇਗਾ।