ਜਥੇ. ਜਸਪ੍ਰੀਤ ਸਿੰਘ ਸ਼ਹੀਦ ਬਾਬਾ ਊਦੈ ਸਿੰਘ ਵੈੱਲਫੇਅਰ ਸੋਸਾਇਟੀ ਦੇ ਸਰਪ੍ਰਸਤ ਬਣੇ
ਸ਼ਹੀਦ ਬਾਬਾ ਊਦੈ ਸਿੰਘ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ
Publish Date: Fri, 06 Feb 2026 10:17 PM (IST)
Updated Date: Fri, 06 Feb 2026 10:20 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਸ਼ਹੀਦ ਬਾਬਾ ਊਦੈ ਸਿੰਘ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ ਛਾਉਣੀ ਨਿਹੰਗ ਸਿੰਘਾਂ ਝੁੱਗੀਆਂ ਕਲਾਮ ਹੈੱਡਕੁਆਰਟਰ ਦਲ ਪੰਥ ਮਿਸਲ ਸ਼ਹੀਦ ਬਾਬਾ ਊਦੈ ਸਿੰਘ ਤਰਨਾ ਦਲ ਵਿਖੇ ਹੋਈ। ਮੀਟਿੰਗ ਦੌਰਾਨ ਸੰਤ ਬਾਬਾ ਹਰੀ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਜਥੇ. ਜਸਪ੍ਰੀਤ ਸਿੰਘ ਨੂੰ ਸਰਪ੍ਰਸਤ, ਇਕਬਾਲ ਸਿੰਘ ਸੁਭਾਨਪੁਰ ਨੂੰ ਪੰਜਾਬ ਪ੍ਰਧਾਨ, ਜਸਵੰਤ ਸਿੰਘ ਨੂੰ ਕੈਸ਼ੀਅਰ, ਮਹਿੰਦਰ ਸਿੰਘ ਬਲੇਰ ਨੂੰ ਚੇਅਰਮੈਨ, ਹਰਭਜਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਕਰਨ ਨੂੰ ਜ਼ਿਲ੍ਹਾ ਯੂਥ ਪ੍ਰਧਾਨ, ਸ਼ੁਭਮ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਪਰਮਜੀਤ ਸਿੰਘ ਔਜਲਾ ਨੂੰ ਜ਼ਿਲ੍ਹਾ ਉਪ ਪ੍ਰਧਾਨ, ਹਰਦੀਪ ਸਿੰਘ ਪੱਤੜ ਨੂੰ ਮੁੱਖ ਸਲਾਹਕਾਰ ਪੰਜਾਬ, ਸਿੰਦਰਪਾਲ ਜਰਮਨ ਨੂੰ ਮੈਂਬਰ, ਚਿਰਾਗ ਨੂੰ ਮੈਂਬਰ ਚੁਣਿਆ ਗਿਆ। ਬਾਕੀ ਸੁਸਾਇਟੀ ਦਾ ਢਾਂਚਾ ਅਗਲੀ ਮੀਟਿੰਗ ਵਿਚ ਤਿਆਰ ਕੀਤਾ ਜਾਵੇਗਾ, ਜਿਸ ਵਿਚ ਹੋਰ ਵੀ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀਆਂ ਜਾਣਗੀਆਂ। ਇਹ ਸੋਸਾਇਟੀ ਸਿੱਖ ਪੰਥ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਅਮ੍ਰਿਤ ਸੰਚਾਰ ਕਰਾਵੇਗੀ ਤੇ ਇਸ ਦੇ ਨਾਲ ਨਾਲ ਹੋਰ ਵੀ ਉਪਰਾਲੇ ਕੀਤੇ ਜਾਣਗੇ। ਗਰੀਬ ਬੱਚਿਆਂ ਦੀ ਪੜ੍ਹਾਈ ਲਈ ਉਪਰਾਲੇ ਕੀਤੇ ਜਾਣਗੇ ਤੇ ਵਿਧਵਾ ਭੈਣਾਂ ਨੂੰ ਰਾਸ਼ਨ ਤੇ ਰੁਜ਼ਗਾਰ ਦੇ ਲਈ ਮਦਦ ਕੀਤੀ ਜਾਵੇਗੀ। ਇਸ ਜਥੇਬੰਦੀ ਦੀ ਸਰਪ੍ਰਸਤੀ ਜਥੇਦਾਰ ਬਾਬਾ ਜਸਪ੍ਰੀਤ ਸਿੰਘ ਜੀ ਕਰਨਗੇ। ਉਨ੍ਹਾਂ ਨੇ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੋਸਾਇਟੀ ਨਾਲ ਜੁੜ ਕੇ ਮੈਂਬਰ ਬਣ ਕੇ ਮਨ ਤਨ ਧਨ ਨਾਲ ਸੇਵਾ ਕਰ ਸਕਦੇ ਹਨ।