ਮਾਤਾ ਕੈਲਾਸ਼ ਰਾਣੀ ਗੋਗਨਾ ਪੰਜ ਤੱਤਾਂ ’ਚ ਵਿਲੀਨ
ਮਾਤਾ ਕੈਲਾਸ਼ ਰਾਣੀ ਗੋਗਨਾ ਪੰਜ ਤੱਤਾਂ ਵਿਚ ਵਿਲੀਨ
Publish Date: Thu, 05 Feb 2026 07:19 PM (IST)
Updated Date: Thu, 05 Feb 2026 07:23 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਜੋਤਿਸ਼ ਅਚਾਰਿਆ ਡਾ. ਅਮਰਜੀਤ ਗੋਗਨਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਕੈਲਾਸ਼ ਰਾਣੀ ਗੋਗਨਾ ਪਤਨੀ ਸਵ. ਰਾਮਦੇਵ ਗੋਗਨਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ੍ਰੀਰਾਮ ਜੀ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਭੂਆ ਧਮੜੀ ਸ਼ਮਸ਼ਾਨ ਘਾਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਡਾ. ਅਮਰਜੀਤ ਗੋਗਨਾ ਵੱਲੋਂ ਮੁਖ ਅਗਨੀ ਭੇਟ ਕਰਕੇ ਕੀਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਹਿਰ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਡਾ. ਗੋਗਨਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਹਰਜਿੰਦਰ ਗੋਗਨਾ ਨੇ ਦਸਿਆ ਕਿ ਮਾਤਾ ਕੈਲਾਸ਼ ਰਾਣੀ ਗੋਗਨਾ ਦੇ ਅਕਾਲ ਚਲਾਣੇ ਨਾਲ ਪਰਿਵਾਰ, ਸਾਕ-ਸਬੰਧੀਆਂ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਮੌਕੇ ਹਰਜਿੰਦਰ ਗੋਗਨਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਜੀ ਬਹੁਤ ਹੀ ਨੇਕ ਦਿਲ, ਮਿੱਠੇ ਸੁਭਾਉ, ਹਰ ਇਕ ਨਾਲ ਪਿਆਰ ਤੇ ਸਨਮਾਨ ਨਾਲ ਮਿਲਣ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਸਾਰੇ ਪਰਿਵਾਰ ਤੇ ਜਾਣੂਆਂ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਥਾਂ ਬਖ਼ਸ਼ੇ।