ਆਗੂਆਂ ’ਤੇ ਦਰਜ ਹੋਏ ਪਰਚੇ ਦੀਆਂ ਕਾਪੀਆਂ ਸਾੜੀਆਂ
ਮਾਸਟਰ ਕੇਡਰ ਯੂਨੀਅਨ ਨੇ ਆਗੂਆਂ ਤੇ ਦਰਜ ਹੋਏ ਪਰਚੇ ਦੀਆਂ ਕਾਪੀਆਂ ਸਾੜੀਆਂ
Publish Date: Tue, 02 Dec 2025 09:27 PM (IST)
Updated Date: Tue, 02 Dec 2025 09:29 PM (IST)
*"ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਸੰਵਿਧਾਨਿਕ ਹੱਕ : ਮਾਸਟਰ ਕੈਡਰ ਯੂਨੀਅਨ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਆਗੂਆਂ ਕੌਮੀ ਮੀਤ ਪ੍ਰਧਾਨ ਸੁਖਜੀਤ ਸਿੰਘ, ਸਰਬਜੀਤ ਸਿੰਘ ਅਤੇ ਹੋਰ ਕੌਮੀ ਆਗੂਆਂ ’ਤੇ ਦਿੱਲੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਦੌਰਾਨ ਦਰਜ ਕੀਤੇ ਗਏ ਪਰਚੇ ਦੀਆਂ ਕਾਪੀਆਂ ਸਾੜੀਆਂ ਗਈਆਂ। ਕਪੂਰਥਲਾ ਜ਼ਿਲ੍ਹੇ ਵਿਚ ਵੀ ਮਾਸਟਰ ਕੈਡਰ ਯੂਨੀਅਨ ਦੇ ਆਗੂਆਂ ਸੰਦੀਪ ਕੁਮਾਰ, ਨਰੇਸ਼ ਕੋਹਲੀ, ਅਰਜਨਜੀਤ ਸਿੰਘ, ਰਾਜਿੰਦਰ ਸ਼ਰਮਾ, ਤਰਮਿੰਦਰ ਮੱਲ੍ਹੀ, ਹਰਪ੍ਰੀਤ ਖੁੰਡਾ ਵੱਲੋਂ ਅਧਿਆਪਕ ਸਾਥੀਆਂ ਸਮੇਤ ਆਪਣੇ-ਆਪਣੇ ਸਕੂਲਾਂ ਵਿਚ ਇਨ੍ਹਾਂ ਆਗੂਆਂ ’ਤੇ ਦਰਜ ਕੀਤੇ ਗਏ ਪਰਚੇ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਦਿੱਲੀ ਸਰਕਾਰ ਦੇ ਵਿਰੋਧ ’ਚ ਰੋਸ ਜਤਾਇਆ ਗਿਆ। ਮਾਸਟਰ ਕੈਡਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਹਰ ਵਰਗ ਦਾ ਸੰਵਿਧਾਨਕ ਹੱਕ ਹੈ ਅਤੇ 25 ਨਵੰਬਰ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿਚ ਕੌਮੀ ਪੱਧਰੀ ਧਰਨਾ ਦਿੱਤਾ ਗਿਆ ਸੀ ਪਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਜਥੇਬੰਦੀ ਦੇ ਆਗੂਆਂ ਸੁਖਜੀਤ ਸਿੰਘ ਸਮੇਤ ਤਿੰਨ ਹੋਰ ਆਗੂਆਂ ’ਤੇ ਪਰਚੇ ਦਰਜ ਕੀਤੇ ਗਏ, ਜਿਸ ਦੇ ਵਿਰੋਧ ਵਿਚ ਅੱਜ ਮਾਸਟਰ ਕੈਡਰ ਯੂਨੀਅਨ ਵੱਲੋਂ ਆਪਣਾ ਵਿਰੋਧ ਜਤਾਇਆ ਗਿਆ। ਇਸ ਮੌਕੇ ਦਲਬੀਰ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਅੰਕੁਸ਼ ਨਾਰੰਗ, ਰਮਨਦੀਪ ਸਿੰਘ, ਸਰਬਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਮਨਜੋਤ ਕੌਰ, ਇੰਦਰਜੀਤ ਕੌਰ, ਗੁਰਿੰਦਰ ਕੌਰ, ਗੁਰਮੀਤ ਕੌਰ, ਹਰਨੇਕ ਸਿੰਘ, ਕੁਲਦੀਪ ਸਿੰਘ ਮੈਰੀਪੁਰ, ਅਵਤਾਰ ਸਿੰਘ, ਦਵਿੰਦਰ ਸਿੰਘ, ਅਮਨ ਓਬਰਾਏ, ਇੰਦਰਵੀਰ ਅਰੋੜਾ, ਵਿਨੋਦ ਕੁਮਾਰ, ਸੰਦੀਪ ਸਿੰਘ, ਸੁਰਜੀਤ ਸਿੰਘ ਮੋਠਾਂਵਾਲ, ਸੁਖਦੇਵ ਸਿੰਘ ਮੰਗੂਪੁਰ, ਜਗਤਾਰ ਸਿੰਘ ਨਡਾਲੀ ਹਾਜ਼ਰ ਸਨ।