ਕਮਰੇ ’ਚ ਬੇਹੋਸ਼ ਮਿਲਿਆ ਮਜ਼ਦੂਰ, ਡਾਕਟਰਾਂ ਨੇ ਮ੍ਰਿਤ ਕਰਾਰ ਦਿੱਤਾ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Wed, 03 Dec 2025 09:42 PM (IST)
Updated Date: Wed, 03 Dec 2025 09:44 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਪਿੰਡ ਸ਼ੇਖੂਪੁਰਾ ’ਚ ਬੁੱਧਵਾਰ ਸਵੇਰੇ ਲਗਪਗ 11 ਵਜੇ ਇਕ ਮਜ਼ਦੂਰ ਆਪਣੇ ਕਮਰੇ ’ਚ ਬੇਹੋਸ਼ ਮਿਲਿਆ। ਸਾਥੀ ਮਜ਼ਦੂਰਾਂ ਨੇ ਉਸ ਨੂੰ ਤੁਰੰਤ ਕਪੂਰਥਲਾ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ ਡਾਕਟਰ ਸ਼ੈਲਜਾ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 31 ਸਾਲਾ ਸੁਰਜੀਤ ਕੁਮਾਰ ਪੁੱਤਰ ਸ਼ਾਮ ਦੇਵ ਹਾਲ ਵਾਸੀ ਪਿੰਡ ਸ਼ੇਖੂਪੁਰਾ ਮੂਲ ਵਾਸੀ ਅਰਰੀਆ ਬਿਹਾਰ ਦੇ ਰੂਪ ’ਚ ਹੋਈ ਹੈ। ਹਸਪਤਾਲ ’ਚ ਮੌਜੂਦ ਮ੍ਰਿਤਕ ਦੇ ਭਰਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸੁਰਜੀਤ ਦੋ ਭਰਾਵਾਂ ’ਚੋਂ ਵੱਡਾ ਸੀ ਤੇ ਲਗਪਗ ਦੋ ਮਹੀਨੇ ਪਹਿਲਾਂ ਹੀ ਰੋਜ਼ਗਾਰ ਦੀ ਭਾਲ ’ਚ ਪੰਜਾਬ ਆਇਆ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਦੋਵੇਂ ਕੰਮ ਖਤਮ ਕਰਕੇ ਕਮਰੇ ’ਚ ਸੌਣ ਚਲੇ ਗਏ ਪਰ ਸਵੇਰੇ ਜਦ ਸੁਰਜੀਤ ਨੂੰ ਉਠਾਇਆ ਤਾਂ ਉਹ ਬੇਹੋਸ਼ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ।