ਲਾਇਨਜ਼ ਇੰਟਰਨੈਸ਼ਨਲ ਦੀ ਹੋਈ ਇਕੱਤਰਤਾ
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਹੋੲ ਮੀਟਿੰਗ
Publish Date: Fri, 21 Nov 2025 07:00 PM (IST)
Updated Date: Fri, 21 Nov 2025 07:01 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਮੀਟਿੰਗ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੀ ਪ੍ਰਧਾਨਗੀ ਹੇਠ ਫਗਵਾੜਾ ਵਿਖੇ ਹੋਈ। ਇਸ ਮੌਕੇ ਡਿਸਟ੍ਰਿਕਟ ਗਵਰਨਰ ਲਾਇਨ ਬੀਐੱਮ ਗੋਇਲ ਤੋਂ ਇਲਾਵਾ, ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ, ਲਾਇਨ ਹਰੀਸ਼ ਬੰਗਾ ਪੀਡੀਜੀ ਅਤੇ ਰਾਜੀਵ ਬਿਗ ਐੱਮਐੱਮਆਰ ਕੋਆਰਡੀਨੇਟਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਲਾਇਨਜ਼ ਅਹੁਦੇਦਾਰਾਂ ਨੇ ਆਉਣ ਵਾਲੇ ਦਸੰਬਰ ਮਹੀਨੇ ਲਈ ਪ੍ਰਾਜੈਕਟਾਂ ’ਤੇ ਚਰਚਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਦਸੰਬਰ ਦਾ ਪੂਰੇ ਸਾਲ ਵਿੱਚ ਵਿਸ਼ੇਸ਼ ਮਹੱਤਵ ਹੈ। ਇਹ ਕੈਲੰਡਰ ਸਾਲ ਦਾ ਆਖਰੀ ਮਹੀਨਾ ਵੀ ਹੈ, ਜੋ ਕਿ ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਵੱਡੇ ਤਿਉਹਾਰਾਂ ਦੇ ਆਉਣ ਅਤੇ ਸਰਦੀਆਂ ਦੇ ਸਿਖਰ ਨੂੰ ਦਰਸਾਉਂਦਾ ਹੈ। ਇਸ ਲਈ ਲਾਇਨਜ਼ 321-ਡੀ ਤਹਿਤ, ਡਿਸਟ੍ਰਿਕਟ ਦੇ ਸਾਰੇ ਕਲੱਬਾਂ ਨੂੰ ਆਮ ਲੋਕਾਂ ਲਈ ਲਾਹੇਵੰਦ ਸਮਾਜ ਭਲਾਈ ਪ੍ਰਾਜੈਕਟ ਕਰਨ ਲਈ ਪ੍ਰੇਰਿਤ ਕਰਨ ਬਾਰੇ ਵਿਚਾਰਾਂ ਹੋਈਆਂ ਹਨ। ਡਿਸਟ੍ਰਿਕਟ ਗਵਰਨਰ ਲਾਇਨ ਗੋਇਲ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਗਰੀਬ ਲੋਕਾਂ ਨੂੰ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਸਾਰੇ ਲਾਇਨਜ਼ ਕਲੱਬ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਮੋਜ਼ੇ, ਬੂਟ ਅਤੇ ਸਵੈਟਰ ਪ੍ਰਦਾਨ ਕਰਨ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਰਮ ਕੰਬਲ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਪ੍ਰਦਾਨ ਕਰਨ। ਇਸ ਸਬੰਧੀ ਡਿਸਟ੍ਰਿਕਟ ਚੇਅਰਮੈਨ ਲਾਇਨ ਕੰਗ ਅਤੇ ਹੋਰ ਲਾਇਨ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਤਾਂ ਜੋ ਇਹ ਸੁਨੇਹਾ ਡਿਸਟ੍ਰਿਕਟ ਦੇ ਸਾਰੇ ਕਲੱਬਾਂ ਤਕ ਪਹੁੰਚਾਇਆ ਜਾ ਸਕੇ। ਇਸ ਮੌਕੇ ਲਾਇਨ ਕਪਿਲ ਗੁਪਤਾ ਅਤੇ ਲਾਇਨ ਵਿਨੇ ਆਦਿ ਮੌਜੂਦ ਸਨ।