ਫਗਵਾੜਾ 'ਚ ਦੇਰ ਰਾਤ ਚੱਲੀ ਗੋਲੀ, ਆਟੋ ਚਾਲਕ ਦੀ ਹੋਈ ਮੌਤ; ਪੁਲਿਸ ਵੱਲੋਂ ਮਾਮਲਾ ਦਰਜ
ਫਗਵਾੜਾ ਦੇ ਨਜ਼ਦੀਕੀ ਬਾਬਾ ਗਧੀਆ ਸੁਵਿਧਾ ਸੈਂਟਰ ਦੇ ਕੋਲ ਅਣਪਛਾਤੇ ਹਮਲਾਵਰਾਂ ਵਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ।
Publish Date: Tue, 28 Oct 2025 10:20 AM (IST)
Updated Date: Tue, 28 Oct 2025 10:21 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ - ਫਗਵਾੜਾ ਦੇ ਨਜ਼ਦੀਕੀ ਬਾਬਾ ਗਧੀਆ ਸੁਵਿਧਾ ਸੈਂਟਰ ਦੇ ਕੋਲ ਅਣਪਛਾਤੇ ਹਮਲਾਵਰਾਂ ਵਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ, ਆਟੋ ਚਾਲਕ ਕੁਲਦੀਪ ਜੋ ਕਿ ਸੁਖਚੈਨ ਨਗਰ ਫਗਵਾੜਾ ਦਾ ਨਿਵਾਸੀ ਹੈ ਅਤੇ ਦੇਰ ਰਾਤ ਉਸ ਦੇ ਗੋਲੀ ਲੱਗਣ ਤੋਂ ਬਾਅਦ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਕਿ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਜਿੱਥੇ ਕਿ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।