ਸ਼ਿਵ ਮੰਦਿਰ ਚੌੜਾ ਖੂਹ ਵਿਖੇ ਲੰਗਰ ਲਗਾਇਆ
ਸ਼ਿਵ ਮੰਦਿਰ ਚੌੜਾ ਖੂਹ ਵਿਖੇ ਲੰਗਰ ਲਗਾਇਆ
Publish Date: Sat, 31 Jan 2026 09:02 PM (IST)
Updated Date: Sat, 31 Jan 2026 09:04 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੋ ਵਿਅਕਤੀ ਭਗਵਾਨ ਭੋਲੇ ਸ਼ੰਕਰ ਤੇ ਮਾਂ ਪਾਰਵਤੀ ਦੀ ਸੱਚੇ ਮਨ ਨਾਲ ਪੂਜਾ ਕਰਕੇ ਅੱਜ ਦੇ ਸ਼ੁੱਭ ਦਿਹਾੜੇ ’ਤੇ ਪੂਜਾ ਕਰਦਾ ਹੈ ਤੇ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਕਰਦਾ ਹੈ ਤਾਂ ਉਸ ਵਿਅਕਤੀ ’ਤੇ ਭੋਲੇ ਸ਼ੰਕਰ, ਮਾਂ ਪਾਰਵਤੀ ਦੀ ਆਪਾਰ ਕਿਰਪਾ ਬਣੀ ਰਹਿੰਦੀ ਹੈ। ਇਹ ਸ਼ਬਦ ਵਿਦਵਾਨ ਪੰਡਿਤ ਲਛਮਣ ਪ੍ਰਸ਼ਾਦ ਨੇ ਸ਼ਿਵ ਮੰਦਰ ਚੌੜਾ ਖੂਹ ਵਿਖੇ ਸਮਾਜ ਸੇਵੀ ਬਲਵਿੰਦਰ ਬਿੱਲੂ ਅਰੋੜਾ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ਦੇ ਵਿਸ਼ਾਲ ਲੰਗਰ ਲਗਾਉਣ ਸਮੇਂ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ ਵਿਚ ਕਹੇ। ਉਨ੍ਹਾਂ ਕਿਹਾ ਕਿ ਹਿੰਦੂ ਪੰਚਾਂਗ ਮੁਤਾਬਕ ਅੱਜ ਦਾ ਦਿਨ ਬਹੁਤ ਸ਼ੁਭ ਹੈ ਤੇ ਅੱਜ ਭੋਲੇ ਸ਼ੰਕਰ ਮਾਂ ਪਾਰਵਤੀ ਦੀ ਆਪਣੇ ਭਗਤਾਂ ’ਤੇ ਅਪਾਰ ਕਿਰਪਾ ਬਣੀ ਰਹਿੰਦੀ ਹੈ। ਸਾਬਕਾ ਕੌਂਸਲਰ ਤੇ ਸਮਾਜ ਸੇਵੀ ਰਾਜਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਲੰਗਰ ਲਗਾਉਣ ਦੀ ਪ੍ਰੰਪਰਾ ਪ੍ਰਧਾਨ ਰਾਕੇਸ਼ ਨੀਟੂ ਵੱਲੋਂ ਸ਼ੁਰੂ ਕੀਤੀ ਹੋਈ ਹੈ। ਉਸ ਨਾਲ ਆਪਸੀ ਪ੍ਰੇਮ, ਸਦਭਾਵਨਾ ਤੇ ਖੁਸ਼ੀ ਮਿਲਦੀ ਹੈ। ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ ਰਾਕੇਸ਼ ਨੀਟੂ ਵੱਲੋਂ ਸਮਾਜ ਸੇਵੀ ਬਿੱਲੂ ਅਰੋੜਾ ਨੂੰ ਮਾਂ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਕੇਸ਼ ਨੀਟੂ, ਖਜ਼ਾਨਚੀ ਡਿੰਪਲ ਟੰਡਨ, ਰਾਜਾ ਗੁਰਪ੍ਰੀਤ ਸਿੰਘ, ਡਾ. ਬਲਰਾਮਪੁਰੀ, ਸੰਜੀਵ ਮੋਗਲਾ, ਸੋਨੂੰ ਸ਼ਾਹ, ਸੋਨੂੰ ਪੰਡਿਤ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੌਰੀ ਆਦਿ ਵੀ ਹਾਜ਼ਰ ਸਨ।