Kapurthala MC Election Result 2026 : ਕਪੂਰਥਲਾ 'ਚ ਕਾਂਗਰਸ ਦਾ ਵੱਡਾ ਧਮਾਕਾ, ਨਿਗਮ ਚੋਣਾਂ 'ਚ ਹਾਸਲ ਕੀਤਾ ਸਪੱਸ਼ਟ ਬਹੁਮਤ, 50 'ਚੋਂ 31 ਸੀਟਾਂ 'ਤੇ ਜਿੱਤ ਦਰਜ
Kapurthala MC Election 2026 Result:ਕਾਂਗਰਸ ਪਾਰਟੀ ਵੱਲੋਂ 50 ਸੀਟਾਂ ਵਿੱਚੋਂ 31 ਸੀਟਾਂ 'ਤੇ ਜਿੱਤ ਦਰਜ ਕੀਤੀ ਗਈ, ਉਥੇ ਹੀ ਆਮ ਆਦਮੀ ਪਾਰਟੀ ਨੂੰ 11 ਸੀਟਾਂ, ਅਕਾਲੀ ਦਲ ਨੂੰ 3 ਸੀਟਾਂ, ਬੀਜੇਪੀ ਨੂੰ 3 ਸੀਟਾਂ ਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।
Publish Date: Fri, 29 May 2026 04:52 PM (IST)
Updated Date: Fri, 29 May 2026 04:55 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ:ਕਪੂਰਥਲਾ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਸ਼ੁੱਕਰਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕੀਤਾ। ਕਾਂਗਰਸ ਪਾਰਟੀ ਵੱਲੋਂ 50 ਸੀਟਾਂ ਵਿੱਚੋਂ 31 ਸੀਟਾਂ 'ਤੇ ਜਿੱਤ ਦਰਜ ਕੀਤੀ ਗਈ, ਉਥੇ ਹੀ ਆਮ ਆਦਮੀ ਪਾਰਟੀ ਨੂੰ 11 ਸੀਟਾਂ, ਅਕਾਲੀ ਦਲ ਨੂੰ 3 ਸੀਟਾਂ, ਬੀਜੇਪੀ ਨੂੰ 3 ਸੀਟਾਂ ਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਨੇ ਵੀ ਨਗਰ ਕੌਂਸਲ ਸੁਲਤਾਨਪੁਰ ਲੋਧੀ 'ਤੇ ਆਪਣਾ ਕਬਜ਼ਾ ਇਕ ਵਾਰ ਫਿਰ ਕਾਇਮ ਰੱਖਿਆ ਤੇ ਰਾਣਾ ਧੜੇ ਵੱਲੋਂ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ 7 ਤੇ ਜਿੱਤ ਦਰਜ ਕੀਤੀ ਤੇ ਆਮ ਆਦਮੀ ਪਾਰਟੀ ਦੇ 5 ਉਮੀਦਵਾਰ ਜੇਤੂ ਰਹੇ ਤੇ ਇੱਕ ਤੇ ਅਕਾਲੀ ਦਲ ਦਾ 1 ਉਮੀਦਵਾਰ ਜਿੱਤ ਪ੍ਰਾਪਤ ਕਰ ਸਕਿਆ।