ਧੂਮਧਾਮ ਨਾਲ ਹੋਈ ਦੋ ਦਿਨਾ ਛਿੰਝ ਮੇਲੇ ਦੀ ਸ਼ੁਰੂਆਤ
ਕਾਲਾ ਸੰਘਿਆਂ ਦੇ ਦੋ ਦਿਨਾਂ ਛਿੰਝ ਮੇਲੇ ਦੀ ਧੂਮਧਾਮ ਨਾਲ ਸ਼ੁਰੂਆਤ
Publish Date: Thu, 12 Feb 2026 09:20 PM (IST)
Updated Date: Thu, 12 Feb 2026 09:23 PM (IST)

-- ਗੁ. ਬਾਬਾ ਕਾਹਨ ਦਾਸ ਤੋਂ ਪ੍ਰਬੰਧਕ ਤੇ ਪਿੰਡ ਵਾਸੀ ਢੋਲਾਂ ਨਾਲ਼ ਪੁੱਜੇ ਮੈਦਾਨ ’ਚ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਪੁਰਾਤਨ ਸਮੇਂ ਤੋਂ ਪੀਰ ਬਾਬਾ ਲੱਖ ਦਾਤੇ ਦੀ ਯਾਦ ਚ ਚਲਦਾ ਆ ਰਿਹਾ ਕਾਲ਼ਾ ਸੰਘਿਆ ਦਾ ਪ੍ਰਸਿੱਧ 2 ਦਿਨਾ ਸਲਾਨਾ ਛਿੰਝ ਮੇਲਾ ਅੱਜ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ ਦੀ ਗਰਾਊਂਡ ਚ ਸ਼ੁਰੂ ਹੋ ਗਿਆ। ਛਿੰਝ ਕਮੇਟੀ, ਦੋਹਾਂ ਪੰਚਾਇਤਾਂ ਤੇ ਵੱਡੀ ਗਿਣਤੀ ਪਿੰਡ ਦੇ ਲੋਕ ਢੋਲ ਨਾਲ਼ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਪਿੜ ਦੀ ਰਵਾਨਗੀ ਕਰਕੇ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਪਹੁੰਚੇ। ਅੱਜ ਪਿੜ ਦੌਰਾਨ ਬਹੁਤ ਸਾਰੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਪ੍ਰਧਾਨ ਪਰਮਜੀਤ ਸਿੰਘ ਬੱਸਣ ਨੇ ਦੱਸਿਆ ਕਿ 14 ਫਰਵਰੀ ਨੂੰ ਕੇਵਲ ਸੱਦੇ ਹੋਏ ਉੱਭਰਦੇ ਪਹਿਲਵਾਨਾਂ ਦੇ ਨਾਲ-ਨਾਲ ਵੱਡੇ ਨਾਮੀ ਪਹਿਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ, ਐੱਨਆਰਆਈਜ਼ ਵੀਰਾਂ ਤੇ ਪਿੰਡ ਆਲਮਗੀਰ ਤੇ ਖਾਸ ਕਾਲਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਛਿੰਝ ਮੇਲੇ ਦੌਰਾਨ ਪ੍ਰਸਿੱਧ ਰੁਸਤਮ ਕਲਵਾ ਗੁੱਜਰ, ਹਮੀਦ ਇਰਾਨ, ਛੋਟਾ ਸਦਾਮ, ਤਾਲਬ ਬਾਬਾ ਫਲਾਈ, ਅਬੈਨਾਈਕ ਯੂਪੀ, ਰੋਹਿਤ ਲਾਡਪੁਰ ਦੀਆਂ ਪ੍ਮੁੱਖ ਕੁਸ਼ਤੀਆਂ ਹੋਣਗੀਆਂ। ਇਸ ਮੌਕੇ ਛਿੰਝ ਕਮੇਟੀ ਤੇ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਇੰਦਰਜੀਤ ਸਿੰਘ ਬੱਸਣ, ਕੁਲਦੀਪ ਕੁਮਾਰ ਲੂੰਬਾ, ਗੁਰਪ੍ਰੀਤ ਸਿੰਘ ਫੁੱਲ ਪੁੱਤਰ ਸਰਪੰਚ ਆਲਮਗੀਰ, ਪਵਿੱਤਰ ਸਿੰਘ ਪਿੱਤਾ ਪੰਚ, ਕੁਲਵਿੰਦਰ ਸਿੰਘ ਘੁੱਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਭੁਪਿੰਦਰ ਸਿੰਘ ਸੰਘਾ, ਰਜਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਗ਼ਦਰੀ, ਡਾ.ਪਰਮਜੀਤ ਪੰਮਾ, ਗੁਰਦਿਆਲ ਸਿੰਘ ਮਾਨ, ਜਸਪਾਲ ਸਿੰਘ ਬਿੱਲਖੂ ਪੰਚ, ਗੁਰਮੀਤ ਸਿੰਘ ਬੱਸਣ,ਹਰਦੇਵ ਸਿੰਘ ਜੋਗਾ, ਜ਼ੈਲਦਾਰ ਸੰਘਾ, ਸਰਬਣ ਸਿੰਘ ਸੰਘਾ, ਪ੍ਰੋਫੈਸਰ ਜਗਤਾਰ ਸਿੰਘ ਸੰਘਾ, ਸ਼ੇਰ ਸਿੰਘ, ਜਸਵਿੰਦਰ ਸਿੰਘ ਸੰਘਾ ਕੇਨੈਡਾ, ਨਰਿੰਦਰ ਮਾਨ ਆਦਿ ਹਾਜ਼ਰ ਸਨ।