ਆਈਕੇਜੀ ਪੀਟੀਯੂ ਵਿਖੇ ਨਵੇਂ ਵਿਦਿਆਰਥੀ ਸੁਵਿਧਾ ਕੇਂਦਰ ਦਾ ਉਦਘਾਟਨ
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਨਵੇਂ ਵਿਦਿਆਰਥੀ ਸੁਵਿਧਾ ਕੇਂਦਰ ਦਾ ਸੋਮਵਾਰ ਨੂੰ ਉਦਘਾਟਨ ਕੀਤਾ ਗਿਆ । ਇਹ ਯੂਨਿਟ ਬਿਲਡਿੰਗ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਹਰ ਰੋਜ਼ ਯੂਨੀਵਰਸਿਟੀ ਵਿੱਚ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਸੈਂਕੜੇ ਵਿਦਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ । ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਹੁਲ ਭੰਡਾਰੀ ਆਈ.ਏ.ਐਸ. ਵੱਲੋਂ ਕੀਤਾ ਗਿਆ ।
Publish Date: Mon, 22 Aug 2022 09:07 PM (IST)
Updated Date: Mon, 22 Aug 2022 09:07 PM (IST)
- ਵਾਈਸ ਚਾਂਸਲਰ ਰਾਹੁਲ ਭੰਡਾਰੀ ਵੱਲੋਂ ਕੀਤਾ ਗਿਆ ਉਦਘਾਟਨ, ਹਰ ਰੋਜ਼ ਸੈਂਕੜੇ ਵਿਦਿਆਰਥੀਆਂ ਨੂੰ ਮਿਲੇਗਾ ਲਾਭ
ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ :
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਨਵੇਂ ਵਿਦਿਆਰਥੀ ਸੁਵਿਧਾ ਕੇਂਦਰ ਦਾ ਸੋਮਵਾਰ ਨੂੰ ਉਦਘਾਟਨ ਕੀਤਾ ਗਿਆ । ਇਹ ਯੂਨਿਟ ਬਿਲਡਿੰਗ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਹਰ ਰੋਜ਼ ਯੂਨੀਵਰਸਿਟੀ ਵਿੱਚ ਵੱਖ-ਵੱਖ ਕੰਮਾਂ ਲਈ ਆਉਣ ਵਾਲੇ ਸੈਂਕੜੇ ਵਿਦਿਆਰਥੀਆਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ । ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਹੁਲ ਭੰਡਾਰੀ ਆਈ.ਏ.ਐਸ. ਵੱਲੋਂ ਕੀਤਾ ਗਿਆ । ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਨੇ ਦੱਸਿਆ ਕਿ ਵਾਈਸ ਚਾਂਸਲਰ ਰਾਹੁਲ ਭੰਡਾਰੀ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਯੂਨੀਵਰਸਿਟੀ ਹਰ ਪੱਧਰ 'ਤੇ ਵਿਦਿਆਰਥੀਆਂ ਦੀ ਸਹੂਲਤ ਨਾਲ ਸਬੰਧਤ ਹਰ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰੇਗੀ । ਇਸ ਕੜੀ ਵਿੱਚ ਸਟੂਡੈਂਟ ਫੈਸੀਲੀਟੇਸ਼ਨ ਸੈਂਟਰ (ਵਿਦਿਆਰਥੀ ਸੁਵਿਧਾ ਕੇਂਦਰ) ਦੀ ਨਵੀਂ ਤੇ ਵਿਲੱਖਣ ਸ਼ੁਰੂਆਤ ਹੋਣਾ, ਇੱਕ ਮਹੱਤਵਪੂਰਨ ਕਾਰਜ ਹੈ, ਜਿਸ ਨੂੰ ਵਿਦਿਆਰਥੀ ਭਲਾਈ ਵਿਭਾਗ ਅਤੇ ਯੂਨੀਵਰਸਿਟੀ ਦੇ ਪੀ ਐਂਡ ਈ.ਪੀ (ਅਸਟੇਟ ਦਫਤਰ) ਵੱਲੋਂ ਉੱਦਮ ਕਰਕੇ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ । ਵਾਈਸ ਚਾਂਸਲਰ ਸ੍ਰੀ ਭੰਡਾਰੀ ਨੇ ਨਵੇਂ ਉਪਰਾਲੇ ਲਈ ਸਾਰਿਆਂ ਨੂੰ ਵਧਾਈ ਦਿੱਤੀ ।
ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਦਸਤਾਵੇਜ਼ਾਂ ਨਾਲ ਸਬੰਧਤ ਸੁਵਿਧਾਵਾਂ ਵਿੱਚੋਂ ਆਨਲਾਈਨ ਅਰਜ਼ੀਆਂ ਸਭ ਤੋਂ ਵੱਧ ਹਨ, ਪਰ ਕਈ ਵਿਸ਼ੇਸ਼ ਅਤੇ ਫੌਰੀ ਸਹੂਲਤਾਂ ਲਈ, ਵਿਦਿਆਰਥੀ ਆਫਲਾਈਨ ਅਪਲਾਈ ਕਰਨ ਲਈ ਇਸ ਕੇਂਦਰ ਵਿੱਚ ਆਉਂਦੇ ਹਨ । ਇਨਾਂ੍ਹ ਵਿਦਿਆਰਥੀਆਂ ਨੂੰ ਹੁਣ ਨਵੇਂ ਸਟੂਡੈਂਟਸ ਫੈਸੀਲੀਟੇਸ਼ਨ ਸੈਂਟਰ ਵਿੱਚ ਬਿਹਤਰ ਸਹੂਲਤਾਂ ਮਿਲਣਗੀਆਂ । ਇਸ ਮੌਕੇ ਡੀਨ ਪੀ ਐਂਡ ਈ ਪੀ ਡਾ ਆਰ ਪੀ ਐਸ ਬੇਦੀ, ਐਕਸੀਅਨ ਐਚ ਪੀ ਸਿੰਘ, ਡਾਇਰੈਕਟਰ ਐਸ ਐਂਡ ਪੀ ਸੰਦੀਪ ਕਾਜਲ, ਦਿਨੇਸ਼ ਜੁਨੇਜਾ, ਡਿਪਟੀ ਰਜਿਸਟਰਾਰ ਐਸ.ਐਫ.ਸੀ ਸੰਦੀਪ ਮਹਿਮੀ, ਰਜਨੀਸ਼ ਸ਼ਰਮਾ ਅਤੇ ਹੋਰ ਹਾਜ਼ਰ ਸਨ ।