ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ.) ਨੇ ਕੀਤੀ ਮਹੱਤਵਪੂਰਨ ਮੀਟਿੰਗ
ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ.) ਦੀ ਮਹੱਤਵਪੂਰਨ ਮੀਟਿੰਗ ਰੈਸਟ ਹਾਊਸ ਫਗਵਾੜਾ ਵਿੱਚ ਆਯੋਜਿਤ
Publish Date: Tue, 13 Jan 2026 07:23 PM (IST)
Updated Date: Tue, 13 Jan 2026 07:24 PM (IST)

ਅਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੱਤਰਕਾਰ ਪ੍ਰੈੱਸ ਐਸੋਸੀਏਸ਼ਨ (ਰਜਿ.) ਦੀ ਇੱਕ ਮਹੱਤਵਪੂਰਨ ਮੀਟਿੰਗ ਰੈਸਟ ਹਾਊਸ ਫਗਵਾੜਾ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕਈ ਭਵਿੱਖੀ ਫੈਸਲੇ ਲਏ ਗਏ। ਮੀਟਿੰਗ ਵਿਚ ਸੰਸਥਾ ਦੀ ਮਜ਼ਬੂਤੀ, ਮੈਂਬਰਾਂ ਦੀ ਭੂਮਿਕਾ, ਆਪਸੀ ਸਹਿਯੋਗ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਜ਼ਰ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਰਗਰਮ ਭਾਗੀਦਾਰੀ ਨਿਭਾਈ ਗਈ, ਜਿਸ ਨਾਲ ਮੀਟਿੰਗ ਕਾਮਯਾਬ ਰਹੀ। ਇਸ ਮੌਕੇ ਐਸੋਸੀਏਸ਼ਨ ਨਾਲ ਜੁੜੇ ਮੈਂਬਰਾਂ ਨੂੰ ਨਵੇਂ ਅਹੁਦਿਆਂ ਨਾਲ ਵੀ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸ਼ਰਮਾ ਵੱਲੋਂ ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਰਹੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਵਾਈਸ ਚੇਅਰਮੈਨ ਰਵਿੰਦਰ ਕੁਮਾਰ, ਪ੍ਰਧਾਨ ਇੰਦਰਜੀਤ ਸ਼ਰਮਾ, ਵਾਈਸ ਪ੍ਰਧਾਨ ਆਸ਼ੀਸ਼ ਸ਼ਰਮਾ, ਸਕੱਤਰ ਮੁਨੀਸ਼ ਸ਼ਰਮਾ, ਜਨਰਲ ਸਕੱਤਰ ਵਿਕਾਸ ਚੰਚਲ, ਜਨਰਲ ਸਕੱਤਰ ਤਰੁਣ ਕੁਮਾਰ, ਕੈਸ਼ੀਅਰ ਵੀਰ ਭਾਮ ਰਾਜਾ, ਮੀਡੀਆ ਇੰਚਾਰਜ ਗੁਰਮੀਤ ਸਿੰਘ ਸਾਥੀ, ਪੀਆਰਓ ਅਨਿਲ ਕੁਮਾਰ ਭੱਲਾ, ਭੁਪਿੰਦਰ ਸਿੰਘ, ਰਜੇਸ਼ ਕੁਮਾਰ, ਜਤਿੰਦਰ ਕੁਮਾਰ, ਅੰਕੁਸ਼, ਨਰੇਸ਼ ਕੁਮਾਰ ਸੈਣੀ, ਗੁਰਮੀਤ ਸਿੰਘ, ਪਰਵੀਨ ਕਨੋਜੀਆ, ਨਰਿੰਦਰ ਕੁਮਾਰ, ਸੁਨੀਲ ਸੀਰਾ, ਹਰਿੰਦਰ ਸਿੰਘ ਰਾਣਾ, ਰੋਹਿਤ ਕੁਮਾਰ, ਮੋਹਿਤ ਹੈਲਨ, ਹਰਿੰਦਰ ਸਿੰਘ ਲੱਕੀ ਸ਼ਾਮਲ ਸਨ।