ਹੁਸ਼ਿਆਰਪੁਰ ਰੋਡ 'ਤੇ ਭਿਆਨਕ ਹਾਦਸਾ, ਕਾਰ, ਈ-ਰਿਕਸ਼ਾ ਤੇ ਟ੍ਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ; ਪਤੀ-ਪਤਨੀ ਸਣੇ ਮਾਸੂਮ ਬੱਚੀ ਦੀ ਮੌਤ
Road Accident : ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਦੇਰ ਰਾਤ ਚਾਰ ਲੋਕਾਂ ਨੂੰ ਜ਼ਖ਼ਮੀ ਹਾਲਤ 'ਚ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਤੇ ਇਕ ਦੇ ਗੰਭੀਰ ਸੱਟਾਂ ਵੱਜੀਆਂ ਹੋਈਆਂ ਸਨ। ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ
Publish Date: Sat, 19 Apr 2025 11:42 AM (IST)
Updated Date: Sat, 19 Apr 2025 11:55 AM (IST)
ਹਰਮੇਸ਼ ਸਰੋਆ ਪੰਜਾਬੀ ਜਾਗਰਣ,ਫਗਵਾੜਾ : ਫਗਵਾੜਾ ਦੇ ਹੁਸ਼ਿਆਰਪੁਰ ਰੋਡ ਨਜ਼ਦੀਕ ਰੋਡ 'ਤੇ ਦੇਰ ਰਾਤ ਇਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿਚ ਪਤੀ- ਪਤਨੀ ਸਮੇਤ ਇਕ ਛੋਟੀ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕਾਂ ਦੀ ਪਛਾਣ ਪੱਪੂ ਯਾਦਵ ਤੇ ਉਸਦੀ ਪਤਨੀ ਸੁਨੀਤਾ ਅਤੇ ਇਕ ਛੋਟੀ ਬੱਚੀ ਵਜੋਂ ਹੋਈ।
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਦੇਰ ਰਾਤ ਚਾਰ ਲੋਕਾਂ ਨੂੰ ਜ਼ਖ਼ਮੀ ਹਾਲਤ 'ਚ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਤੇ ਇਕ ਦੇ ਗੰਭੀਰ ਸੱਟਾਂ ਵੱਜੀਆਂ ਹੋਈਆਂ ਸਨ। ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ। ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਵਲ ਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਤੇ ਰੋਮੀ ਢਾਬੇ ਨਜ਼ਦੀਕ ਇੱਕ ਕਾਰ, ਈ ਰਿਕਸ਼ਾ ਅਤੇ ਟਰੈਕਟਰ-ਟਰਾਲੀ 'ਚ ਭਿਆਨਕ ਟੱਕਰ ਹੋ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚਦੇ ਹਨ ਤੇ ਘਟਨਾ ਵਾਲੀ ਜਗਹਾ ਦਾ ਜਾਇਜਾ ਲੈਂਦੇ ਹਨ ਤੇ ਜਖਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਪਾਰਟੀ ਸਮੇਤ ਸਿਵਿਲ ਹਸਪਤਾਲ ਫਗਵਾੜਾ ਪਹੁੰਚਦੇ ਹਨ ਤੇ ਜਿੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਈ ਰਿਕਸ਼ਾ ਵਿੱਚ ਸਵਾਰ ਪਤੀ ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਅਤੇ ਬਾਕੀ ਜ਼ਖਮੀ ਨੂੰ ਡਾਕਟਰਾਂ ਵੱਲੋਂ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ