ਆਧੁਨਿਕ ਇਲਾਜ਼ ਪ੍ਰਣਾਲੀ ਵਿੱਚ ਦਿਲ ਦੀਆਂ ਬੀਮਾਰੀਆਂ ਉੱਤੇ ਪਾਇਆ ਜਾ ਸਕਦਾ ਕਾਬੂ : ਡਾ . ਅੰਕਿਤ ਮਹਾਜਨ

--ਆਈਐੱਮਏ ਦੀ ਸੀਐੱਮਈ ’ਚ ਮਾਹਿਰ ਡਾਕਟਰਾਂ ਦਿੱਤੀ ਅਹਿਮ ਜਾਣਕਾਰੀ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਆਧੁਨਿਕ ਇਲਾਜ ਪ੍ਰਣਾਲੀ ਵਿਚ ਦਿਲ ਦੀਆਂ ਬੀਮਾਰੀਆਂ ’ਤੇ 100 ਫ਼ੀਸਦੀ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਲੱਛਣ ਪਛਾਣਦੇ ਹੀ ਪੀੜਤ ਵਿਅਕਤੀ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਚੈੱਕਅਪ ਕਰਵਾਉਂਣਾ ਚਾਹੀਦਾ ਹੈ। ਇਹ ਗੱਲ ਫੋਰਟਿਸ ਹਸਪਤਾਲ ਜਲੰਧਰ ਦੇ ਸੀਨੀਅਰ ਦਿਲ ਦੇ ਰੋਗ ਮਾਹਿਰ ਐੱਮਡੀ ਤੇ ਡੀਐੱਮ ਕਾਰਡੀਓਲੋਜੀ ਡਾ. ਅੰਕਿਤ ਮਹਾਜਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਵਿਚ ਆਯੋਜਿਤ ਸੀਐੱਮਈ ਵਿਚ ਵਿਸ਼ੇਸ਼ ਤੌਰ’ਤੇ ਸੰਬੋਧਨ ਕਰਦੇ ਹੋਏ ਕਹੀ। ਡਾ. ਮਹਾਜਨ ਨੇ ਦਿਲ ਦੀਆਂ ਬੀਮਾਰੀਆਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਵੱਧਦੀ ਉਮਰ ਦੇ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਸਮੇਂ-ਸਮੇਂ ਨਾਲ ਦਿਲ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ, ਜਿਸਦੀ ਸਮਾਂ ਰਹਿੰਦੇ ਜਾਂਚ ਤੇ ਪਛਾਣ ਕਰਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਸਾਇੰਸ ਦੇ ਨਵੇਂ ਬਦਲਾਵਾਂ ਵਿਚ ਦਿਲ ਦੀਆਂ ਬੀਮਾਰੀਆਂ ਉੱਤੇ ਕਾਬੂ ਪਾਉਣ ਲਈ ਕਈ ਨਵੀਂ ਮੈਡੀਸਨ ਤੇ ਸਰਜਰੀ ਬਿਹਤਰ ਨਤੀਜੇ ਦੇ ਰਹੀ ਹੈ। ਉਨ੍ਹਾਂ ਨੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਲਈ ਕਈ ਨਵੀਆਂ ਇਲਾਜ ਵਿਧੀਆਂ ਤੇ ਟਿਪਸ ਸਾਂਝੇ ਕੀਤੇ। ਉਸਦੇ ਉਪਰੰਤ ਸੀਐੱਮਈ ਨੂੰ ਸੰਬੋਧਨ ਕਰਦੇ ਹੋਏ ਆਈਐੱਮਏ ਦੇ ਪ੍ਰਧਾਨ ਡਾ. ਰਵਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਫੋਰਟਿਸ ਹਸਪਤਾਲ ਜਲੰਧਰ ਦਿਲ ਦੇ ਰੋਗ ਦੇ ਮਾਹਰ ਡਾ. ਡੀਪੀ ਸ਼ਰਮਾ, ਡਾ. ਅੰਕਿਤ ਮਹਾਜਨ ਤੇ ਆਈਐੱਮਏ ਦੇ ਪੈਟਰਨ ਤੇ ਸਿਵਲ ਸਰਜਨ ਡਾ. ਸੰਜੀਵ ਭਗਤ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਡਾ. ਅੰਕਿਤ ਮਹਾਜਨ ਨੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਮਹੱਤਵਪੂਰਣ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਸਦਾ ਸਿੱਧਾ ਫਾਇਦਾ ਮਰੀਜ਼ਾਂ ਨੂੰ ਪ੍ਰਾਪਤ ਹੋਵੇਗਾ। ਇਸ ਦੌਰਾਨ ਡਾ. ਰਵਜੀਤ ਸਿੰਘ ਤੇ ਅਹੁਦੇਦਾਰਾਂ ਨੇ ਡਾ. ਅੰਕਿਤ ਮਹਾਜਨ ਤੇ ਡਾ. ਡੀਪੀ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਆਈਐੱਮਏ ਦੇ ਸਕੱਤਰ ਪ੍ਰਭਜੀਤ ਔਜਲਾ, ਸੰਗਠਨ ਸਕੱਤਰ ਡਾ. ਹਰਪ੍ਰੀਤ ਮੋਮੀ, ਉਪ ਪ੍ਰਧਾਨ ਡਾ. ਸਰਿੰਦਰ ਕੁਮਾਰ, ਵਿੱਤ ਸਕੱਤਰ ਡਾ.ਡੀਕੇ ਮਿੱਤਲ, ਸਾਬਕਾ ਪ੍ਰਧਾਨ ਡਾ. ਅਨੂਪ ਮੇਘ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਰਣਬੀਰ ਕੌਸ਼ਲ, ਡਾ. ਰਜਤ ਕੌਸ਼ਲ, ਡਾ. ਬੀਐੱਸ ਮੋਮੀ, ਡਾ. ਅਰਸ਼ਦੀਪ ਕੌਰ ਮੋਮੀ, ਡਾ. ਐੱਚਐੱਲ ਮਹਿਮੀ, ਡਾ. ਅਮਨਦੀਪ ਸਿੰਘ, ਡਾ. ਮੋਹਨਪ੍ਰੀਤ ਸਿੰਘ, ਡਾ. ਅਮਨਸੁਮਿਤ ਅਰੋੜਾ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਪਰਮਿੰਦਰ ਕੌਰ ਸੋਹੀ, ਡਾ. ਅਮਰਜੀਤ ਸਿੰਘ, ਡਾ. ਪ੍ਰਭਜੋਤ ਔਲਖ, ਡਾ. ਰਾਜੇਸ਼ ਮੋਹਨ, ਡਾ. ਜੇਐੱਸ ਥਿੰਦ, ਡਾ. ਸੰਦੀਪ ਭੋਲਾ, ਡਾ. ਮਧੂ ਸੁਦਨ ਸੰਗਰ, ਡਾ. ਅੰਜੂ ਅਰੋੜਾ, ਡਾ. ਵਿਪਨ ਅਰੋੜਾ, ਡਾ. ਰਾਜੇਸ਼ਵਰ ਸਿੰਘ ਅਰੋੜਾ, ਡਾ. ਐੱਸਐੱਸ ਵਾਲੀਆ ਦੇ ਇਲਾਵਾ ਵੱਡੀ ਗਿਣਤੀ ਵਿਚ ਮੈਬਰ ਸ਼ਾਮਲ ਸਨ।