ਸਿਹਤ ਜਾਗਰੂਕਤਾ ਸਬੰਧੀ ਵਰਕਸ਼ਾਪ ਕਰਵਾਈ
ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਸਿਹਤ ਜਾਗਰੂਕਤਾ ਸਬੰਧੀ ਵਰਕਸ਼ਾਪ ਦਾ ਆਯੋਜਨ
Publish Date: Sun, 25 Jan 2026 06:57 PM (IST)
Updated Date: Sun, 25 Jan 2026 07:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਕੂਲ ਸਿੱਖਿਆ ਵਿਭਾਗ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਿਹਾ ਹੈ। ਇਸ ਲੜੀ ਅਧੀਨ ਵਿਦਿਆਰਥੀਆਂ ਨੂੰ ਚੰਗੇਰੀ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀਆਂ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਮੀਨੂ ਗੁਪਤਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਡਾ. ਪ੍ਰਭਜੋਤ ਜੱਬਲ, ਡਾ. ਜਤਿੰਦਰ ਸੰਧੂ, ਲੈਬ ਟੈਕਨੀਸ਼ੀਅਨ ਮੈਡਮ ਖੁਸ਼ਬੂ ਵੱਲੋਂ ਜਿੱਥੇ ਸਾਰੇ ਸਕੂਲ ਦੇ ਵਿਦਿਆਰਥੀਆਂ ਦਾ ਚੈੱਕਅਪ ਕੀਤਾ ਗਿਆ, ਉਥੇ ਨਾਲ ਹੀ ਇਕ ਵਿਸ਼ੇਸ਼ ਵਰਕਸ਼ਾਪ ਵੀ ਲਗਾਈ ਗਈ, ਜਿਸ ਵਿਚ ਅਨੀਮੀਆ, ਭੋਜਨ ਦੀਆਂ ਚੰਗੇਰੀਆਂ ਸਿਹਤ ਆਦਤਾਂ, ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਵਿਦਿਆਰਥਣਾਂ ਨੇ ਡਾਕਟਰ ਸਾਹਿਬਾਨ ਨਾਲ ਚਰਚਾ ਕਰਕੇ, ਪ੍ਰਸ਼ਨ ਪੁੱਛ ਕੇ ਪ੍ਰੀਖਿਆ ਦੇ ਦਿਨਾਂ ਵਿਚ ਚੰਗੀ ਸਿਹਤ ਲਈ ਜਾਣਕਾਰੀ ਲਈ। ਸ਼੍ਰੀਮਤੀ ਦਲਜੀਤ ਕੌਰ ਪੰਜਾਬੀ ਲੈਕਚਰਾਰ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਰੀਟਾ, ਮਨਜਿੰਦਰ ਕੌਰ, ਬੰਦਨਾ ਸ਼ਰਮਾ ਤੇ ਸਮੁੱਚਾ ਸਟਾਫ਼ ਹਾਜ਼ਰ ਸੀ।