ਸਟੇਟ ਪੰਜਾਬ ਕਰਾਟੇ ਟੂਰਨਾਮੈਂਟ ’ਚ ਖਾਲਸਾ ਕਾਲਜ ਨੇ ਜਿੱਤੇ 2 ਸੋਨੇ ਦੇ ਤਮਗੇ
ਸਟੇਟ ਪੰਜਾਬ ਕਰਾਟੇ ਟੂਰਨਾਮੈਂਟ ’ਚ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਨੇ ਜਿੱਤੇ 2 ਸੋਨੇ ਦੇ ਤਮਗੇ
Publish Date: Thu, 29 Jan 2026 10:13 PM (IST)
Updated Date: Thu, 29 Jan 2026 10:16 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੀ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ 20 ਜਨਵਰੀ 2026 ਨੂੰ ਹੋਏ ਸਟੇਟ ਲੈਵਲ ਕਰਾਟੇ ਟੂਰਨਾਮੈਂਟ ਵਿਚ ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਹਰਜਾਪ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀ ਅਭਿਰਾਜਪਾਲ ਸਿੰਘ ਨੇ ਪੰਜਾਬ ਸਟੇਟ ਦੀ ਪ੍ਰਤੀਨਿਧਤਾ ਕਰਦੇ ਹੋਏ ਹਿੱਸਾ ਲਿਆ, ਜਿਸ ਵਿਚ ਵੱਖ-ਵੱਖ ਸਟੇਟਾਂ ਦੇ ਵਿਦਿਆਰਥੀਆਂ ਨੇ 84 ਸ਼੍ਰੇਣੀ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ ਕਾਲਜ ਦੇ ਵਿਦਿਆਰਥੀ ਅਭਿਰਾਜਪਾਲ ਸਿੰਘ ਨੇ ਕਰਾਟੇ ਫਾਈਟ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਤੇ ਕਰਾਟੇ ਕਾਤੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਜੇਤੂ ਵਿਦਿਆਰਥੀ ਦਾ ਕਾਲਜ ਪਹੁੰਚਣ ਤੇ ਸਵਾਗਤ ਕੀਤਾ ਗਿਆ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀ. ਸਵਰਨ ਸਿੰਘ, ਮੈਡਮ ਗੁਰਪ੍ਰੀਤ ਕੌਰ ਰੂਹੀ ਮੈਂਬਰ ਐੱਸਜੀਪੀਸੀ, ਇੰਜੀ. ਹਰਨਿਆਮਤ ਕੌਰ ਤੇ ਕਾਲਜ ਦੇ ਡਾਇਰੈਕਟਰ ਇੰਜੀ. ਨਿਮਰਤਾ ਕੌਰ ਨੇ ਜੇਤੂ ਵਿਦਿਆਰਥੀ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ ਨੇ ਵਿਦਿਆਰਥੀ ਨੂੰ ਉਸ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।