ਗ੍ਰੀਨ ਅਤੇ ਯੈਲੋ ਬੈਲਟ ਕਰਾਟੇ ਪ੍ਰੀਖਿਆ ਸਮਾਪਤ
ਬ੍ਰਿਟਿਸ਼ ਵਿਕਟੋਰਿਆ ਸਕੂਲ ‘ਚ ਗ੍ਰੀਨ ਅਤੇ ਯੈਲੋ ਬੈਲਟ ਕਰਾਟੇ ਪ੍ਰੀਖਿਆ ਸਮਾਪਤ
Publish Date: Thu, 11 Dec 2025 07:44 PM (IST)
Updated Date: Fri, 12 Dec 2025 04:13 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰਿਆ ਸਕੂਲ, ਸੁਲਤਾਨਪੁਰ ਲੋਧੀ ’ਚ ਗ੍ਰੀਨ ਤੇ ਯੈਲੋ ਬੈਲਟ ਕਰਾਟੇ ਪ੍ਰੀਖਿਆ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਪ੍ਰੀਖਿਆ ’ਚ ਕੁੱਲ 52 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ 5 ਵਿਦਿਆਰਥੀਆਂ ਨੇ ਗ੍ਰੀਨ ਬੈਲਟ ਤੇ 47 ਵਿਦਿਆਰਥੀਆਂ ਨੇ ਯੈਲੋ ਬੈਲਟ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਾਪਤ ਕੀਤੀ। ਇਹ ਪ੍ਰੀਖਿਆ ਕਰਾਟੇ ਕੋਚ ਰਾਜੇਸ਼ ਕੁਮਾਰ ਬੰਟੀ ਤੇ ਅਕਸ਼ੈ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਈ ਗਈ। ਵਿਦਿਆਰਥੀਆਂ ਨੇ ਅਨੁਸ਼ਾਸਨ, ਜਨੂੰਨ ਤੇ ਦ੍ਰਿੜ ਨਿਸ਼ਚੈ ਨਾਲ ਆਪਣੀ ਕਾਬਲੀਅਤ ਦਰਸਾਈ, ਜਿਸ ਨਾਲ ਸਕੂਲ ਪਰਿਵਾਰ ਨੂੰ ਬਹੁਤ ਮਾਣ ਮਹਿਸੂਸ ਹੋਇਆ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਸਭ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕੋਚਾਂ ਦੇ ਸਮਰਪਿਤ ਯੋਗਦਾਨ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ’ਚ ਗੁਰਵਿੰਦਰ ਕੌਰ ਬੱਲ, ਸੋਡੀ ਰਾਮ ਤੇ ਓੰਕਾਰ ਸਿੰਘ ਸ਼ਾਮਲ ਹਨ। ਸਕੂਲ ਪ੍ਰਬੰਧਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਸਰੀਰਕ ਤੰਦਰੁਸਤੀ ਵਧਾਉਂਦੀਆਂ ਹਨ ਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।