ਪ੍ਰੈੱਸ ਦੀ ਆਜ਼ਾਦੀ ਨੂੰ ਬਚਾਉਣ ਲਈ ਵੱਖਰਾ ਪੁਲਿਸ ਡਿਪਾਰਟਮੈਂਟ ਗਠਤ ਕਰੇ ਸਰਕਾਰ : ਗਹਿਰੀਵਾਲਾ
ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਤੋਂ ਬਚਾਉਣ ਲਈ ਵੱਖਰਾ ਪੁਲਿਸ ਡਿਪਾਰਟਮੈਂਟ ਗਠਤ ਕਰੇ ਸਰਕਾਰ : ਗਹਿਰੀਵਾਲਾ
Publish Date: Fri, 21 Nov 2025 06:23 PM (IST)
Updated Date: Fri, 21 Nov 2025 06:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਹੁਣ ਤਕ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾ ਕੇ ਆਪਣੀ ਜ਼ਿੰਦਗੀ ਜੌਖ਼ਮ ਵਿਚ ਪਾਉਣ ਵਾਲੀ ਸਮੁੱਚੀ ਮੀਡੀਆ ਕਰਮਚਾਰੀਆਂ ਲਈ ਦਸ ਦਸ ਲੱਖ ਰੁਪਏ ਦੇ ਬੀਮੇ ਕਰਨ ਅਤੇ ਪੱਤਰਕਾਰਾਂ ਲਈ ਮੁਫਤ ਪਲਾਟ ਮੁਹੱਈਆ ਕਰਵਾਉਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਖੋਖਲੇ ਦਾਅਵੇ ਵਾਲੀਆਂ ਪਿਛਲੀਆਂ ਸਰਕਾਰਾਂ ਨੂੰ ਅੜੇ ਹੱਥੀ ਲੈਂਦੇ ਹੋਏ ਕਿਹਾ ਕਿ ਅੱਜ ਦੇ ਹਾਲਾਤ ਇੰਨੇ ਕੁ ਜ਼ਿਆਦਾ ਵਿਗੜ ਚੁੱਕੇ ਹਨ ਕਿ ਗੁਰੂਆਂ ਫਕੀਰਾਂ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਵਿੱਚ ਸ਼ਰੇਆਮ ਪੱਤਰਕਾਰਾਂ ਤੇ ਜਾਨਲਵਾ ਹਮਲੇ ਅਤੇ ਵਪਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਤੇ ਕੰਟਰੋਲ ਕਰਨ ਦੀ ਬਜਾਏ ਪੰਜਾਬ ਪੁਲਿਸ ਕੁੰਭ ਕਰਨ ਦੀ ਗੁੜੀ ਨੀਂਦ ਸੁੱਤੀ ਹੋਈ ਹੈ ਤੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਲੋਕਾਂ ਨੂੰ ਇਨਸਾਫ ਦਵਾਉਣ ਵਾਲੇ ਪੱਤਰਕਾਰਾਂ ਨੂੰ ਖੁਦ ਇਨਸਾਫ ਲੈਣ ਲਈ ਧਰਨੇ ਪ੍ਰਦਰਸ਼ਨਾ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਤੋਂ ਸ਼ਰਮ ਵਾਲੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ ਪਾਸਵਨ ਦੇ ਅਤਿ ਨਜ਼ਦੀਕੀ ਲੋਜਪਾ ਪੰਜਾਬ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਵਿਸ਼ੇਸ਼ ਲਿਖਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਕੇ ਸਮੁੱਚੇ ਪੱਤਰਕਾਰ ਭਾਈਚਾਰੇ ਲਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅੰਦਰ ਸਪੈਸ਼ਲ ਮੀਡੀਆ ਵਾਸਤੇ ਇੱਕ ਵੱਖਰਾ ਪੁਲਿਸ ਡਿਪਾਰਟਮੈਂਟ ਨਿਯੁਕਤ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ, ਜਿੱਥੇ ਸਮੁੱਚੇ ਪੀੜਤ ਪੱਤਰਕਾਰਾਂ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ ਹੋ ਸਕੇ। ਜੇਕਰ ਪੰਜਾਬ ਸਰਕਾਰ ਨੇ ਮੀਡੀਆ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਧਿਆਨ ਨਾ ਦਿੱਤਾ ਤਾਂ ਪੰਜਾਬ ਅੰਦਰ ਵੱਖਰਾ ਪੁਲਿਸ ਡਿਪਾਰਟਮੈਂਟ ਬਣਾਉਣ ਦੀ ਮੰਗ ਨੂੰ ਲੈ ਕੇ ਸਮੁੱਚੀ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਲੀਡਰਸ਼ਿਪ ਪੰਜਾਬ ਦੀਆ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆਵੇਗੀ। ਇਸ ਮੌਕੇ ਰਜੇਸ਼ ਕੁਮਾਰ ਗਹਿਰੀਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਆਪਣੇ ਵਿਸ਼ੇਸ਼ ਪੱਤਰ ਵਿੱਚ ਇਹ ਪੁੱਛਿਆ ਹੈ ਕਿ ਜੇਕਰ ਪੰਜਾਬ ਸਰਕਾਰ ਪੀਸੀਐੱਲ ਬਿਜਲੀ ਵਿਭਾਗ ਲਈ ਵੱਖਰਾ ਪੁਲਿਸ ਡਿਪਾਰਟਮੈਂਟ ਬਣਾ ਸਕਦੀ ਹੈ ਤਾਂ ਕਿ ਉਹ ਸਮੁੱਚੀ ਮੀਡੀਆ ਕਰਮਚਾਰੀਆਂ ਲਈ ਵੱਖਰਾ ਪੁਲਿਸ ਡਿਪਾਰਟਮੇਂਟ ਕਿਉਂ ਨਹੀਂ ਬਣਾ ਸਕਦੀ ਸਰਕਾਰ ਆਪਣੀ ਮੰਸ਼ਾ ਇਸ ਮੁੱਦੇ ’ਤੇ ਸਪੱਸ਼ਟ ਕਰੇ। ਇਸ ਮੌਕੇ ਕਪੂਰਥਲਾ ਤੋਂ ਰਾਜੀਵ ਕੁਮਾਰ ਅਤੇ ਕਪੂਰਥਲਾ ਲੇਬਰ ਸੈੱਲ ਤੋਂ ਵਿਜੇ ਕੁਮਾਰ, ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚੌਹਾਨ, ਬਲਾਕ ਪ੍ਰਧਾਨ ਸੰਜੀਵ ਕੁਮਾਰ, ਸੰਜੇ, ਸੰਦੀਪ ਕੁਮਾਰ, ਰਾਜ ਕੁਮਾਰ ਰਾਜੂ, ਗੋਰਾ ਲਾਲ, ਪ੍ਰੀਤਮ ਸਿੰਘ, ਅਸ਼ੋਕ ਕੁਮਾਰ, ਹੰਸ ਰਾਜ, ਨੀਟੂ, ਸੁਖਪਾਲ ਸਿੰਘ, ਤਰਸੇਮ ਲਾਲ, ਰਾਧੇ ਸ਼ਾਮ, ਬਾਬਾ ਨਰੇਸ਼ ਕੁਮਾਰ, ਸੰਤੋਸ਼ ਕੁਮਾਰ, ਜੀਵਨ ਲਾਲ, ਰਸ਼ਪਾਲ ਸਿੰਘ ਭੁੱਲਰ, ਸੋਨੂ ਕੁਮਾਰ ਸਮੇਤ ਅਨੇਕਾਂ ਹੋਰ ਲੋਜਪਾ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।