ਜਨਰਲ ਆਬਜ਼ਰਵਰ ਕਪੂਰਥਲਾ ਪੁੱਜੇ
ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜਨਰਲ ਆਬਜ਼ਰਵਰ ਕਪੂਰਥਲਾ ਪੁੱਜੇ
Publish Date: Fri, 12 Dec 2025 07:26 PM (IST)
Updated Date: Fri, 12 Dec 2025 07:27 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਜਨਰਲ ਆਬਜ਼ਰਵਰ ਜਗਦੀਪ ਸਹਿਗਲ, ਜੁਆਇੰਟ ਸਕੱਤਰ ਸਥਾਨਕ ਸਰਕਾਰਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਪੂਰਥਲਾ ਵਿਖੇ ਪੁੱਜ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦਾ ਸੰਪਰਕ ਨੰਬਰ 8727856083 ਤੇ ਉਹ ਜੀਓ ਮੈੱਸ ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਚੋਣਾਂ ਦੌਰਾਨ ਰਹਿਣਗੇ। ਉਨ੍ਹਾਂ ਨਾਲ ਲਾਈਸਨਿੰਗ ਅਫਸਰ ਵਰੁਣ ਜੋਸ਼ੀ (8556830060) ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।