ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਲਾਸ ਬਾਰ੍ਹਵੀਂ ਦੇ ਵਿਿਦਆਰਥੀਆਂ ਲਈ ਕੀਤਾ ਗਿਆ ਵਿਦਾਈ ਸਮਾਰੋਹ ਦਾ ਆਯੋਜਨ
Publish Date: Tue, 10 Feb 2026 10:45 PM (IST)
Updated Date: Tue, 10 Feb 2026 10:47 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵੱਲੋਂ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਇਕ ਯਾਦਗਾਰ ਤੇ ਭਾਵਨਾਤਮਕ ਵਿਦਾਈ ਸਮਾਰੋਹ ਬੜੇ ਉਤਸ਼ਾਹ ਅਤੇ ਰੌਣਕ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਜੀ ਦੀ ਸੁਚੱਜੀ ਅਗਵਾਈ ਹੇਠ ਸਥਾਨਕ ਹੋਟਲ ਵਿਚ ਸੰਪੰਨ ਹੋਇਆ। ਸਮਾਰੋਹ ਦੀ ਸ਼ੁਰੂਆਤ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਰਿਬਨ ਕੱਟਣ ਦੀ ਰਸਮ ਨਾਲ ਹੋਈ। ਵਿਦਾਈ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਸਕੂਲ ਦੇ ਸਮੂਹ ਸਟਾਫ ਵੱਲੋਂ ਬਹੁਤ ਹੀ ਸੁਚੱਜੇ ਤੇ ਵਿਵਸਥਿਤ ਢੰਗ ਨਾਲ ਕੀਤੀਆਂ ਗਈਆਂ ਸਨ। ਪ੍ਰੋਗਰਾਮ ਦੇ ਆਰੰਭ ਵਿਚ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਪ੍ਰਭੂ ਅੱਗੇ ਅਰਦਾਸ ਕੀਤੀ ਗਈ, ਜਿਸ ਨਾਲ ਸਾਰਾ ਮਾਹੌਲ ਸਕਾਰਾਤਮਕਤਾ ਨਾਲ ਭਰ ਗਿਆ। ਇਸ ਮੌਕੇ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਜੋਸ਼ ਭਰਿਆ ਭੰਗੜਾ ਤੇ ਰੰਗ-ਬਰੰਗੀਆਂ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਮੰਚ ਤੋਂ ਆਪਣੇ ਸਕੂਲੀ ਜੀਵਨ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਸਕੂਲ ਨੇ ਉਨ੍ਹਾਂ ਦੇ ਵਿਅਕਤਿਤਵ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਫੇਅਰਵੈਲ ਸਮਾਰੋਹ ਦਾ ਮੁੱਖ ਆਕਰਸ਼ਣ ਮਾਡਲਿੰਗ ਰਾਊਂਡ ਰਾਹੀਂ ‘ਮਿਸਟਰ ਤੇ ਮਿਸ ਜੀਡੀਆਰ 2025–26’ਦੀ ਚੋਣ ਰਹੀ। ਆਰਟਸ ਗਰੁੱਪ ਦੇ ਨਵਜੋਤ ਅੱਤਰ ਨੂੰ ਮਿਸਟਰ ਜੀਡੀਆਰ ਅਤੇ ਕਾਮਰਸ ਗਰੁੱਪ ਦੀ ਆਕ੍ਰਿਤੀ ਨੂੰ ਮਿਸ ਜੀਡੀਆਰ ਚੁਣਿਆ ਗਿਆ। ਇਸ ਤੋਂ ਇਲਾਵਾ ਸਾਇੰਸ ਗਰੁੱਪ ਦੀ ਸੁਮੇਧਾ ਦੁੱਗਲ ਨੂੰ ਮਿਸ ਚਾਰਮਿੰਗ, ਆਰਟਸ ਗਰੁੱਪ ਦੀ ਜਸਮੀਤ ਕੌਰ ਨੂੰ ਬਿਊਟੀਫੁਲ ਸਮਾਈਲ, ਨੈਨਾ ਨੂੰ ਬੈਸਟ ਸਟੂਡੈਂਟ, ਸ਼ਿਵਾਨੀ ਨੂੰ ਬੈਸਟ ਪਰਫਾਰਮਰ ਤੇ ਕਾਮਰਸ ਗਰੁੱਪ ਦੇ ਨਿਤਿਨ ਰਾਏ ਸੰਧੂ ਨੂੰ ਮੋਸਟ ਵੈਲ-ਬਿਲਟ ਬੁਆਏ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੀ ਹੈੱਡ ਗਰਲ ਸੁਮੇਧਾ ਦੁੱਗਲ ਨੇ ਆਪਣੇ ਭਾਵਪੂਰਣ ਵਿਦਾਈ ਭਾਸ਼ਣ ਰਾਹੀਂ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਕੁਝ ਬੇਹਤਰੀਨ ਪਲ ਸਾਂਝੇ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਸਮਾਰੋਹ ਦਾ ਸੁਚੱਜਾ ਮੰਚ ਸੰਚਾਲਨ ਅਧਿਆਪਕ ਆਮਿਰ ਖਾਨ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਤੋਂ ਪ੍ਰਾਪਤ ਕੀਤੀ ਸਿੱਖਿਆ ਹੀ ਜੀਵਨ ਵਿਚ ਕਾਮਯਾਬੀ ਦੀ ਮਜ਼ਬੂਤ ਨੀਂਹ ਰੱਖਦੀ ਹੈ। ਸਮਾਰੋਹ ਦੇ ਅੰਤ ਵਿਚ ਸਕੂਲ ਪ੍ਰਬੰਧਨ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਸਮ੍ਰਿਤੀ ਚਿੰਨ੍ਹ ਭੇਟ ਕੀਤੇ ਗਏ।