ਬੀਬੀ ਸੁਰਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਕਰਵਾਈ
ਜੱਥੇਦਾਰ ਫੌਜੀ ਦੀ ਪਤਨੀ ਬੀਬੀ ਸੁਰਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Sun, 18 Jan 2026 07:51 PM (IST)
Updated Date: Sun, 18 Jan 2026 07:55 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਪੰਜਾਬ ਜਥੇਦਾਰ ਰਜਿੰਦਰ ਸਿੰਘ ਫੌਜੀ ਨੇ ਆਪਣੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਨੌਰੰਗਸ਼ਾਹਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ। ਇਸ ਮੌਕੇ ਅਰੰਭ ਕੀਤੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਭੰਡਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਬੀਬੀ ਰਘਬੀਰ ਕੌਰ ਖਾਲਸਾ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਨਾਲ ਜਿਥੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਹੀ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅੰਤ ਵਿਚ ਭਾਈ ਸਾਹਿਬ ਜੀ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਤੇ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸਰਵਣ ਕਰਵਾਇਆ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ, ਪੰਥਕ ਜਰਨੈਲ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਪਾਰਟੀ ਦੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਤੋਂ ਇਲਾਵਾ ਜਲੰਧਰ ਤੋਂ ਗੁਰਮੁਖ ਸਿੰਘ ਬਾਜਵਾ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਕੁਲਵੰਤ ਸਿੰਘ ਗਿੱਲ, ਬਾਬਾ ਬਲਦੇਵ ਸਿੰਘ, ਹੁਸ਼ਿਆਰਪੁਰ ਤੋਂ ਗੁਰਨਾਮ ਸਿੰਘ ਸਿੰਗੜੀਵਾਲ, ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਦੀਪ ਸਿੰਘ ਖੁਣਖੁਣ, ਜਸਵੰਤ ਸਿੰਘ ਫੌਜੀ, ਨਵਾਂਸ਼ਹਿਰ ਹਰਬੰਸ ਸਿੰਘ ਪੈਲੀ, ਬਲਵੀਰ ਸਿੰਘ ਬਸਰਾ, ਗਿਆਨ ਸਿੰਘ ਕੁਲਥਮ, ਕਪੂਰਥਲਾ ਤੋਂ ਨਰਿੰਦਰ ਸਿੰਘ ਖੁਸਰੋਪੁਰ, ਸੁਰਜੀਤ ਸਿੰਘ ਟੋਨੀ ਬੇਗੋਵਾਲ, ਤਰਲੋਕ ਸਿੰਘ ਖਾਲਿਸਤਾਨੀ, ਅਵਤਾਰ ਸਿੰਘ ਉੱਚਾਪਿੰਡ, ਨੰਬਰਦਾਰ ਅਮਨਦੀਪ ਸਿੰਘ ਉੱਚਾਪਿੰਡ, ਜੈ ਭੀਮ ਟੀਮ ਤੋਂ ਹੈਪੀ ਕੌਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਗਵਾੜਾ ਹਲਕੇ ਤੋਂ ਦਵਿੰਦਰ ਸਿੰਘ ਖਾਲਸਾ, ਰੇਸ਼ਮ ਸਿੰਘ ਪੱਪੀ, ਜਥੇਦਾਰ ਸੁੱਚਾ ਸਿੰਘ ਬਿਸ਼ਨਪੁਰ, ਕੁਲਦੀਪ ਸਿੰਘ ਨੂਰ, ਗੁਰਦਿਆਲ ਸਿੰਘ ਮਾਨਾਂਵਾਲੀ, ਕਮਲਪ੍ਰੀਤ ਸਿੰਘ ਨੂਰ, ਗੁਰਪ੍ਰੀਤ ਸਿੰਘ ਗੋਪੀ, ਕਮਲਪ੍ਰੀਤ ਸਿੰਘ ਕਮਲ, ਹਰਮਨਦੀਪ ਸਿੰਘ ਮੱਲੀ, ਸਰਵਪ੍ਰੀਤ ਸਿੰਘ ਪ੍ਰਿੰਸ, ਚਾਚਾ ਰਾਮ ਸਿੰਘ, ਚਾਚਾ ਸੁਰਜਨ ਸਿੰਘ, ਚਾਚਾ ਜਗਤਾਰ ਸਿੰਘ, ਚਾਚਾ ਕਰਨੈਲ ਸਿੰਘ, ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਤੁਲਸੀ ਰਾਮ ਖੋਸਲਾ, ਆਦਿ ਨੇ ਵਿਸ਼ੇਸ਼ ਤੌਰ ਹਾਜ਼ਰੀ ਭਰਕੇ ਬੀਬੀ ਸੁਰਿੰਦਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਜੀ ਦਾ ਬੇਵਕਤ ਵਿਛੋੜਾ ਅਸਹਿਣਯੋਗ ਹੈ, ਉਨ੍ਹਾਂ ਦੇ ਇਸ ਤਰ੍ਹਾਂ ਪਰਿਵਾਰ ਅਤੇ ਪਾਰਟੀ ਨੂੰ ਅਲਵਿਦਾ ਆਖਕੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਮਾਨ ਨੇ ਕਿਹਾ ਕਿ ਜਥੇਦਾਰ ਰਜਿੰਦਰ ਸਿੰਘ ਫੌਜੀ ਤੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਹੀ ਬੀਬੀ ਸੁਰਿੰਦਰ ਕੌਰ ਜੀ ਨੇ ਵੀ ਪਾਰਟੀ ਦੇ ਨਾਲ-ਨਾਲ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਬੇਬਾਕੀ ਤੇ ਸੂਖਮਤਾ ਤਰੀਕੇ ਨਿਭਾਈਆਂ ਹਨ, ਜਿਨ੍ਹਾਂ ਨੂੰ ਪਾਰਟੀ ਹਮੇਸ਼ਾ-ਹਮੇਸ਼ਾ ਲਈ ਯਾਦ ਰੱਖੇਗੀ ਅਤੇ ਸਾਡੀ ਪਾਰਟੀ ਸਦਾ ਹੀ ਜਥੇਦਾਰ ਰਜਿੰਦਰ ਸਿੰਘ ਫੌਜੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਰ ਦੁੱਖ-ਸੁੱਖ ਵਿਚ ਖੜ੍ਹੀ ਰਹੇਗੀ। ਸ਼ਰਧਾਂਜਲੀ ਸਮਾਗਮ ਦੇ ਅਖੀਰ ’ਚ ਜਥੇਦਾਰ ਰਜਿੰਦਰ ਸਿੰਘ ਫੌਜੀ, ਜਗਦੀਪ ਸਿੰਘ ਜੱਗੀ, ਬੀਬੀ ਇੰਦਰਜੀਤ ਕੌਰ ਤੇ ਸਮੂਹ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਹੁਦੇਦਾਰਾਂ, ਹੋਰਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਹੁੰਚੀ ਸਮੁੱਚੀ ਸੰਗਤ ਤੇ ਸ਼ਰੀਕੇ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।