ਮਾਤਾ ਭੱਦਰਕਾਲੀ ਮੰਦਿਰ ’ਚ ਲਗਾਇਆ ਮੁਫ਼ਤ ਆਯੂਸ਼ ਮੈਡੀਕਲ ਕੈਂਪ
ਮਾਤਾ ਭੱਦਰਕਾਲੀ ਮੰਦਿਰ ਵਿਚ ਲਗਾਇਆ ਗਿਆ ਮੁਫ਼ਤ ਆਯੂਸ਼ ਮੈਡੀਕਲ ਕੈਂਪ
Publish Date: Tue, 03 Feb 2026 07:11 PM (IST)
Updated Date: Tue, 03 Feb 2026 07:14 PM (IST)
--ਭਗਵਾਨ ਧਨਵੰਤਰੀ ਦੀ ਪੂਜਾ ਨਾਲ ਕੈਂਪ ਦਾ ਕੀਤਾ ਆਗਾਜ਼ --805 ਮਰੀਜ਼ਾਂ ਦੀ ਕੀਤੀ ਜਾਂਚ ਤੇ ਵੰਡੀਆਂ ਮੁਫ਼ਤ ਦਵਾਈਆਂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਾਇਆ ਗਿਆ। ਮਾਤਾ ਭੱਦਰਕਾਲੀ ਮੰਦਿਰ ਵਿਚ ਲਗਾਏ ਮੁਫ਼ਤ ਜਾਂਚ ਕੈਂਪ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਦੀ ਪੂਜਾ ਨਾਲ ਕੀਤੀ ਗਈ। ਇਸ ਕੈਂਪ ਵਿਚ ਕੁੱਲ 805 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 454 ਆਯੂਰਵੈਦਿਕ ਅਤੇ 351 ਹੋਮਿਓਪੈਥਿਕ ਦੇ ਸਨ। ਮਰੀਜ਼ਾਂ ਦੀ ਮੁਫ਼ਤ ਜਾਂਚ ਉਪਰੰਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਜੋੜਾਂ ਦੇ ਦਰਦ, ਸਾਹ ਦੇ ਰੋਗ, ਚਮੜੀ ਦੇ ਰੋਗ, ਇਸਤਰੀ ਰੋਗ ਆਦਿ ਦਾ ਆਯੂਰਵੈਦਿਕ ਪ੍ਰਣਾਲੀ ਰਾਹੀਂ ਇਲਾਜ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਨਾਉਣ ਵਿਚ ਡਾ. ਜਸਦੀਪ ਕੌਰ, ਡਾ. ਕੁਲਦੀਪ ਕੁਮਾਰ, ਡਾ. ਮਨਪ੍ਰੀਤ ਕੌਰ, ਡਾ. ਰੇਸ਼ਮ ਸਿੰਘ, ਪਵਨਦੀਪ ਸਿੰਘ, ਤਿਰਲੋਕ ਵਿਰਦੀ, ਸਰਿਤਾ ਰਾਣੀ, ਅਜੈ ਕੁਮਾਰ, ਨਿਸ਼ਾਤ ਵਸਿਸ਼ਟ, ਮਾਲਤੀ ਦੇਵੀ, ਸ਼ੇਰ ਸਿੰਘ, ਪਰਮਜੀਤ ਕੌਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।