ਖੁਖਰੈਣ ’ ਮੁਫਤ ਆਯੂਸ਼ ਮੈਡੀਕਲ ਕੈਂਪ 4 ਨੂੰ
ਡੇਰਾ ਬਾਬਾ ਭਾਈ ਹਰਜਿ ਸਾਹਿਬ ਗੁਰਦੁਆਰਾ ਖੁਖਰੈਣ ਵਿਖੇ ਮੁਫਤ ਆਯੂਸ਼ ਮੈਡੀਕਲ ਕੈਂਪ 4 ਨੂੰ
Publish Date: Sun, 01 Feb 2026 09:04 PM (IST)
Updated Date: Sun, 01 Feb 2026 09:07 PM (IST)
ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟੋਰੇਟ ਆਯੂਰਵੈਦਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ, ਕਪੂਰਥਲਾ ਦੀ ਅਗਵਾਈ ਹੇਠ ਡੇਰਾ ਬਾਬਾ ਭਾਈ ਹਰਜੀ ਸਾਹਿਬ ਗੁਰਦੁਆਰਾ ਖੁਖਰੈਣ ਵਿਚ 4 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਮਨੀਸ਼ਾ ਭਾਰਤੀ ਨੇ ਦਸਿਆ ਕਿ ਕੈਂਪ ਵਿਚ ਮੁਫਤ ਡਾਕਟਰੀ ਸਲਾਹ ਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਸਬੰਧੀ ਮੁਫਤ ਆਯੂਰਵੈਦਿਕ ਤੇ ਯੂਨਾਨੀ ਦਵਾਈਆਂ ਦਿੱਤੀਆਂ ਜਾਣਗੀਆਂ।