ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸੰਗੀਤ ਅਕੈਡਮੀ (ਰਜਿ.) ਦਾ ਨੀਂਹ ਪੱਥਰ ਰੱਖਿਆ
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸੰਗੀਤ ਅਕੈਡਮੀ ( ਰਜਿ) ਦਾ ਰਖਿਆ ਗਿਆ ਨੀਂਹ ਪੱਥਰ
Publish Date: Tue, 10 Feb 2026 10:57 PM (IST)
Updated Date: Tue, 10 Feb 2026 10:59 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਮਿਤੀ 8 ਫਰਵਰੀ ਦਿਨ ਐਤਵਾਰ ਨੂੰ ਭਾਈ ਕਮਲਜੀਤ ਸਿੰਘ ਸ਼ਾਂਤ (ਹਜ਼ੂਰੀ ਰਾਗੀ) ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਮਤਿ ਸੰਗੀਤ ਅਕੈਡਮੀ (ਰਜਿ) ਨੀਂਹ ਪੱਥਰ ਰੱਖਿਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੰਤ ਮਹਾਂਪੁਰਸ਼ ਤੇ ਪੰਥਕ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਹਾਜ਼ਰੀਆਂ ਭਰੀਆਂ ਗਈਆ। ਸਭ ਤੋਂ ਪਹਿਲਾਂ ਗੁਰਬਾਣੀ ਪਾਠ ਦੁਆਰਾ ਹਾਜ਼ਰੀ ਭਰੀ ਗਈ ਉਪਰੰਤ ਸੰਗੀਤ ਅਕੈਡਮੀ ਦੀ ਉਸਾਰੀ ਲਈ ਅਰਦਾਸ ਬੇਨਤੀ ਕੀਤੀ ਗਈ ਤੇ ਨੀਂਹ ਪੱਥਰ ਸੰਤ ਮਹਾਂਪੁਰਸ਼ ਤੇ ਪੰਥਕ ਜਥੇਬੰਦੀਆਂ ਤੇ ਭਾਈ ਕਮਲਜੀਤ ਸਿੰਘ ਸ਼ਾਂਤ ਵੱਲੋਂ ਰਖਿਆ ਗਿਆ। ਇਸ ਸਮਾਗਮ ਵਿਚ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ (ਐੱਸਜੀਪੀਸੀ), ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਪੰਥੀ, ਸੰਤ ਬਾਬਾ ਰਣਜੀਤ ਸਿੰਘ ਜੀ ਡੇਰਾ ਸੰਤਪੁਰਾ, ਜਸਜੀਤ ਸਿੰਘ ਰਾਏ ਤੇ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ। ਵਿਸ਼ੇਸ਼ ਸਹਿਯੋਗੀ ਪਿੰਡ ਲਾਂਬੜਾ ਦੀ ਸੰਗਤ ਸਰਪੰਚ ਸੰਜੀਵ ਕੁਮਾਰ, ਕੁਲਵਿੰਦਰ ਕੁਮਾਰ ਬਲਾਕ ਸੰਮਤੀ ਪ੍ਰਧਾਨ ਲਾਂਬੜਾ, ਡਾ. ਪ੍ਰਤਾਪ ਸਿੰਘ ਸੋਢੀ ਲਾਬੜਾ, ਮੰਦੀਪ ਬਖਸ਼ੀ ਬੀਜੇਪੀ ਪੰਜਾਬ, ਤਰਸੇਮ ਲਾਲ ਪ੍ਰੋਫੈਸਰ ਲਾਂਬੜਾ, ਕਪਿਲ ਮੋਹਨ ਬਲਾਕ ਪ੍ਰਧਾਨ ਲਾਂਬੜਾ (ਆਪ), ਸੰਜੀਵ ਮੋਹਨ ਸੀਨੀਅਰ (ਆਪ) ਆਗੂ, ਮਨਿੰਦਰ ਕੁਮਾਰ ਪੰਚ ਲਾਂਬੜਾ, ਗੌਰਵ ਕੁਮਾਰ ਲਾਬੜਾ, ਗੁਰਪ੍ਰੀਤ ਸਿੰਘ ਸੋਢੀ ਲਾਬੜਾ, ਅਸ਼ਵਨੀ ਕੁਮਾਰ ਅਰੋੜਾ ਲਾਂਬੜਾ, ਰਣਜੀਤ ਸਿੰਘ ਉੱਗੀ, ਜਗਦੀਸ਼ ਕੁਮਾਰ ਦੀਸ਼ਾ, ਪ੍ਰੇਮ ਕੁਮਾਰ (ਤਰਸੇਮ ਲਾਲ), ਗਿਆਨੀ ਬਲਬੀਰ ਸਿੰਘ ਤਾਜਪੁਰ ਤੇ ਨਕੋਦਰ ਤੋਂ ਸਤਨਾਮ ਸਿੰਘ ਜੀ, ਅਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਧਾਰਮਿਕ ਖਬਰਾਂ ਕਰਨ ਵਾਲੇ ਪੱਤਰਕਾਰ ਭਾਈ ਬਲਜੀਤ ਸਿੰਘ ਖਾਲਸਾ, ਹਰਕੀਰਤ ਸਿੰਘ, ਭਾਈ ਤਰਨਜੋਤ ਸਿੰਘ ਵੱਲੋਂ ਹਾਜ਼ਰੀ ਭਰੀ ਗਈ। ਭਾਈ ਕਮਲਜੀਤ ਸਿੰਘ ਸ਼ਾਂਤ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਨੂੰ ਕੌਫ਼ੀ, ਬਿਸਕੁਟ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਹ ਸਾਰੀ ਜਾਣਕਾਰੀ ਭਾਈ ਕਮਲਜੀਤ ਸਿੰਘ ਸ਼ਾਂਤ ਜੀ ਵੱਲੋਂ ਸਾਂਝੀ ਕੀਤੀ ਗਈ।