ਸੇਠ ਹੁਕਮ ਚੰਦ ਸਕੂਲ ਨੇ ਮਨਾਇਆ ਸਥਾਪਨਾ ਦਿਵਸ
ਬਸੰਤ ਪੰਚਮੀ ਦੇ ਪਾਵਨ ਮੌਕੇ 'ਤੇ ਸੇਠ ਹੁਕਮ ਚੰਦ ਸਕੂਲ ਵਿੱਚ ਮਨਾਇਆ ਗਿਆ ਸਥਾਪਨਾ ਦਿਵਸ
Publish Date: Fri, 23 Jan 2026 08:21 PM (IST)
Updated Date: Fri, 23 Jan 2026 08:24 PM (IST)
ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ
ਕਪੂਰਥਲਾ : ਗਿਆਨ ਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਅਰਾਧਨਾ ਦੇ ਤਿਉਹਾਰ ਬਸੰਤ ਪੰਚਮੀ ਦੇ ਸ਼ੁਭ ਅਵਸਰ ‘ਤੇ ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ, ਕਪੂਰਥਲਾ ਵਿਚ ਬੜੀ ਧੂਮਧਾਮ ਨਾਲ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਮੈਡਮ ਨੀਰਜ ਨੇ ਬੱਚਿਆਂ ਨੂੰ ਬਸੰਤ ਪੰਚਮੀ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਅਤੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਸਹਿਜ ਅਤੇ ਦ੍ਰਿਤੀ ਨੇ ਸਕੂਲ ਦੀਆਂ ਉਪਲਬਧੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਸਰਵਸਤੀ ਵੰਦਨਾ ਪੇਸ਼ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਪੂਜਾ ਤੇ ਦੀਵੇ ਜਗਾਉਣ ਨਾਲ ਹੋਈ। ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਮਾਂ ਸਰਸਵਤੀ ਦੀ ਵੰਦਨਾ ਕੀਤੀ ਤੇ ਗਿਆਨ, ਬੁੱਧੀ ਅਤੇ ਵਿਵੇਕ ਦੀ ਪ੍ਰਾਪਤੀ ਲਈ ਆਸ਼ੀਰਵਾਦ ਮੰਗਿਆ। ਸੰਸਥਾ ਦੇ ਮਾਣਯੋਗ ਪ੍ਰਧਾਨ ਨਰੇਸ਼ ਕੁਮਾਰ ਬੁਧੀਆ ਅਤੇ ਮੈਨੇਜਰ ਪਰਵੀਨ ਦਾਦਾ ਵੱਲੋਂ ਸਕੂਲ ਦੀ ਤਰੱਕੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਮਰਪਿਤ ਨੇਤ੍ਰਤਵ ਨਾਲ ਸਕੂਲ ਵਿਚ ਆਧੁਨਿਕ ਸਹੂਲਤਾਂ, ਯੋਗ ਅਧਿਆਪਕ ਸਟਾਫ਼ ਤੇ ਵਿਦਿਆਰਥੀ-ਕੇਂਦ੍ਰਿਤ ਮਾਹੌਲ ਉਪਲਬਧ ਕਰਵਾਇਆ ਗਿਆ ਹੈ। ਮੈਨੇਜਮੈਂਟ ਦੀ ਮਿਹਨਤ ਸਦਕਾ ਸਕੂਲ ਅੱਜ ਇਲਾਕੇ ਵਿਚ ਗੁਣਵੱਤਾ ਪੂਰਨ ਤੇ ਮੁੱਲ ਅਧਾਰਿਤ ਸਿੱਖਿਆ ਲਈ ਇਕ ਮਿਸਾਲ ਬਣ ਚੁੱਕਾ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਜੈਰਥ ਨੇ ਇਸ ਮੌਕੇ 'ਤੇ ਸਕੂਲ ਦੀਆਂ ਉਪਲਬਧੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸੰਸਕਾਰ ਤੇ ਨੈਤਿਕ ਮੁੱਲਾਂ ਦਾ ਵੀ ਪਾਠ ਪੜ੍ਹਾ ਰਿਹਾ ਹੈ। ਉਨ੍ਹਾਂ ਨੇ ਆਉਣ ਵਾਲੇ ਵਰ੍ਹਿਆਂ ਵਿਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾਈਆਂ ਤਕ ਲੈ ਜਾਣ ਦਾ ਸੰਕਲਪ ਵੀ ਲਿਆ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਵੱਲ ਵਧਣ ਲਈ ਪ੍ਰੇਰਿਤ ਕੀਤਾ।