ਸਾਬਕਾ ਏਡੀਸੀ ਰਾਜੀਵ ਵਰਮਾ ‘ਮਾਣ ਪੰਜਾਬ ਦੇ’ ਐਵਾਰਡ ਨਾਲ ਸਨਮਾਨਿਤ
ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਵੱਲੋਂ ਸਾਬਕਾ ਏ ਡੀ ਸੀ
Publish Date: Thu, 12 Feb 2026 07:12 PM (IST)
Updated Date: Thu, 12 Feb 2026 07:14 PM (IST)

ਪੰਜਾਬੀ ਕਲਾ ਤੇ ਸਾਹਿਤ ਕੇਂਦਰ ਨੇ ਕੀਤਾ ਸਨਮਾਨ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਕਲਾ ਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਨ ਵੱਲੋਂ ਫਗਵਾੜਾ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰਾਜੀਵ ਵਰਮਾ ਸਾਬਕਾ ਏਡੀਸੀ-ਕਮ-ਕਮਿਸ਼ਨਰ ਫਗਵਾੜਾ ਪੰਜਾਬ ਨੂੰ ਖ਼ਾਸ ਕਰਕੇ ਫਗਵਾੜਾ ਦੇ ਵਿਕਾਸ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ “ਮਾਣ ਪੰਜਾਬ ਦਾ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖੋ-ਵੱਖਰੇ ਬੁਲਾਰਿਆਂ ਨੇ ਕਿਹਾ ਕਿ ਰਾਜੀਵ ਵਰਮਾ ਨਿਪੁੰਨ ਪੀਸੀਐੱਸ ਅਫ਼ਸਰ ਸਨ, ਜਿਨ੍ਹਾਂ ਨੇ ਫਗਵਾੜਾ, ਨਵਾਂ ਸ਼ਹਿਰ, ਜਲੰਧਰ ਨੂੰ ਸਵੱਛ ਭਾਰਤ ਸਕੀਮ ਤਹਿਤ ਪਹਿਲਾ ਦਰਜਾ ਦੁਆਇਆ ਤੇ ਆਪ ਜੀ ਨੂੰ ਇਹ ਵਿਲੱਖਣ ਸੇਵਾਵਾਂ ਲਈ ਦੋ ਵਾਰ ਪ੍ਰੈਜੀਡੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪੰਜਾਬ ਦੀ ਨਸ਼ਾ ਮੁਕਤ ਲਹਿਰ ‘ਚ ਆਪ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ਤੇ ਗੀਤਾਂ ਰਾਹੀਂ ਗੀਤਕਾਰਾਂ ਤੋਂ ਗੀਤ ਗੁਆ ਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸੁਨੇਹਾ ਦਿੱਤਾ। ਇਸ ਸਮੇਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਰਾਜੀਵ ਵਰਮਾ ਨੇ ਸਰਕਾਰੀ ਨੌਕਰੀ ਨਿਭਾਉਂਦਿਆਂ ਸਮਾਜ ਸੇਵਾ ਦੇ ਕਾਰਜਾਂ ਵਿਚ ਵਿਸ਼ੇਸ਼ ਦਿਲਚਸਪੀ ਲਈ ਤੇ ਫਗਵਾੜਾ ਵਿਚ ਨਵੇਂ ਪ੍ਰੋਜੈਕਟ ਆਰੰਭ ਕਰਨ ਦੀ ਪਹਿਲਕਦਮੀ ਕੀਤੀ। ਇਸੇ ਕਰਕੇ ਫਗਵਾੜਾ ਨਿਵਾਸੀ ਉਨ੍ਹਾਂ ਦਾ ਸਨਮਾਨ ਕਰਦੇ ਹਨ। ਪੰਜਾਬੀ ਕਲਾ ਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਨੇ ਕਿਹਾ ਕਿ ਫਗਵਾੜੇ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਆਪਣੀ ਡਿਊਟੀ ਨੂੰ ਪ੍ਰਣਾਏ ਅਫ਼ਸਰ ਰਾਜੀਵ ਵਰਮਾ ਦਾ ਸਨਮਾਨ ਅਸਲ ਅਰਥਾਂ ਵਿਚ ਲੋਕਾਂ ਦਾ ਆਪਣਾ ਸਨਮਾਨ ਹੈ। ਆਪਣੀ ਡਿਊਟੀ ਦੌਰਾਨ ਉਹ ਆਮ ਲੋਕਾਂ ਤੇ ਆਪਣੇ ਅਧੀਨ ਕਰਮਚਾਰੀਆਂ ਨਾਲ ਰਲ਼ ਕੇ ਕੰਮ ਕਰਨ ਦੀ ਨਿਵੇਕਲੀ ਮਿਸਾਲ ਸਨ। ਉਨ੍ਹਾਂ ਦੇ ਫਗਵਾੜਾ ਸ਼ਹਿਰ ਲਈ ਕੀਤੇ ਵਿਕਾਸ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਸ਼ੇਸ਼ ਸਮਾਗਮ ਵਿਚ ਉਨ੍ਹਾਂ ਨੂੰ ਦੁਸ਼ਾਲਾ, ਮੋਮੈਂਟੋ ਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਸਮੇਂ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਤੇ ਡੈੱਨਮਾਰਕ ਦੇ ਐੱਨਆਰਆਈ ਹੈਰੀ ਬਜਾਜ ਨੂੰ ਵੀ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।