ਸੈਨੇਟਰੀ ਸਟੋਰ ਭੁਲੱਥ ’ਚ ਰਾਤ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੁਆਹ
ਕਿਸਾਨ ਸੇਲਜ ਕਾਰਪੋਰੇਸ਼ਨ ਸੈਂਟਰੀ ਸਟੋਰ ਭਲੱਥ ’ਚ ਰਾਤ ਸਮੇਂ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Publish Date: Tue, 13 Jan 2026 10:19 PM (IST)
Updated Date: Tue, 13 Jan 2026 10:21 PM (IST)
ਸਟੋਰ ’ਚ ਖੜੀ ਬਲੈਨੋ ਗੱਡੀ, ਸਪਲੈਂਡਰ ਮੋਟਰਸਾਈਕਲ, ਚਾਰ ਟੈਂਕੀਆਂ ਤੇ ਅਨੇਕਾਂ ਪਾਈਪ ਸੜੇ
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਕਸਬਾ ਭੁਲੱਥ ਵਿਖੇ ਭੋਗਪੁਰ ਰੋਡ 'ਤੇ ਸਥਿਤ ਕਿਸਾਨ ਸੇਲਜ਼ ਕਾਰਪੋਰੇਸ਼ਨ ਸੈਨੇਟਰੀ ਸਟੋਰ ਵਿਚ ਰਾਤ ਸਮੇਂ ਲੱਗੀ ਅੱਗ ਕਰਕੇ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਸਟੋਰ ਦੇ ਮਾਲਕ ਰਾਮ ਲੁਭਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਸਮੇਂ ਸਟੋਰ ਦੇ ਗੁਆਂਢੋ ਉਨ੍ਹਾਂ ਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਤੁਹਾਡੇ ਸਟੋਰ ਵਿਚ ਅੱਗ ਲੱਗੀ ਹੋਈ ਹੈ। ਜਦੋਂ ਅਸੀਂ ਸਟੋਰ ’ਤੇ ਜਾ ਕੇ ਵੇਖਿਆ ਤਾਂ ਭਿਆਨਕ ਅੱਗ ਲੱਗਣ ਕਰਕੇ ਸਟੋਰ ਵਿਚ ਖੜੀ ਉਨ੍ਹਾਂ ਦੀ ਬਲੈਨੋ ਗੱਡੀ, ਸਪਲੈਂਡਰ ਮੋਟਰਸਾਈਕਲ, ਚਾਰ ਪਾਣੀ ਵਾਲੀਆਂ ਟੈਂਕੀਆਂ ਤੇ ਅਨੇਕਾਂ ਪਾਈਪ ਸੜਕੇ ਸਵਾਹ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਸਾਡਾ ਲਗਪਗ 15-20 ਲੱਖ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਥਾਣਾ ਭੁਲੱਥ ਪੁਲਿਸ ਨੂੰ ਦੇ ਦਿੱਤੀ ਗਈ ਹੈ।