ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ
ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ
Publish Date: Sun, 08 Feb 2026 10:07 PM (IST)
Updated Date: Sun, 08 Feb 2026 10:11 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਆਡੀਟੋਰੀਅ ਵਿਚ ਕਲਾਸ 12ਵੀਂ ਦੇ ਵਿਦਿਆਰਥੀਆਂ ਲਈ “ਫੇਅਰਵੈੱਲ 2025” ਦਾ ਸ਼ਾਨਦਾਰ ਤੇ ਭਾਵੁਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਲਾਸ ਗਿਆਰਵੀਂ ਦੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਤੇ ਪਿਆਰ ਨਾਲ ਕੀਤੀ ਗਈ। ਆਡੀਟੋਰੀਅਮ ਨੂੰ ਨੀਲੇ ਤੇ ਚਿੱਟੇ ਰੰਗ ਦੀਆਂ ਥੀਮ ਲਾਈਟਾਂ ਤੇ ਹਰਿਆਲੀ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਖਾਸ ਬਣ ਗਿਆ। ਸਮਾਰੋਹ ਦੀ ਸ਼ੁਰੂਆਤ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਬੁਕੇ ਨਾਲ ਸਵਾਗਤ ਤੇ ਰਿਬਨ ਸੈਰਮਨੀ ਨਾਲ ਹੋਈ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ, ਪ੍ਰਿੰਸੀਪਲ ਸੁਨੀਤਾ ਸੱਭਰਵਾਲ ਤੇ ਮੈਨੇਜਮੈਂਟ ਮੈਂਬਰ ਰਮਨਦੀਪ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਤੇ ਵਿਦਿਆਰਥੀਆਂ ਨੂੰ ਅਸੀਸਾਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਰੋਹ ਦੌਰਾਨ ਰੈਂਪ ਵਾਕ, ਪ੍ਰਸ਼ਨ ਰਾਊਂਡ ਤੇ ਟੈਲੈਂਟ ਰਾਊਂਡ ਮੁੱਖ ਆਕਰਸ਼ਣ ਰਹੇ, ਜਿਥੇ ਵਿਦਿਆਰਥੀਆਂ ਨੇ ਪੂਰੇ ਆਤਮ-ਵਿਸ਼ਵਾਸ਼ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਰੈਂਪ ਵਾਕ ਦੇ ਨਤੀਜਿਆਂ ਵਿਚ ਅਰਮਾਨਦੀਪ ਸਿੰਘ ਨੂੰ ਮਿਸਟਰ ਬੀਵੀਐੱਸ, ਦਕਸ਼ਮੀਤ ਕੌਰ ਨੂੰ ਮਿਸ ਬੀਵੀਐੱਸ, ਸੁਖਮਨਪ੍ਰੀਤ ਸਿੰਘ ਨੂੰ ਮਿਸਟਰ ਪਰਫੈਕਟ, ਸਹਿਜਪ੍ਰੀਤ ਕੌਰ ਨੂੰ ਮਿਸ ਪਰਫੈਕਟ, ਸੁਖਮਨਜੋਤ ਸਿੰਘ ਨੂੰ ਮਿਸਟਰ ਹੈਂਡਸਮ ਤੇ ਕਿਰਨਪ੍ਰੀਤ ਕੌਰ ਨੂੰ ਮਿਸ ਗੋਰਜੀਅਸ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਬੈਜ ਸੈਰੇਮਨੀ ਰਾਹੀਂ ਕਲਾਸ 12ਵੀਂ ਦੇ ਵਿਦਿਆਰਥੀਆਂ ਨੂੰ ਸਨਮਾਨ ਦਿੱਤਾ ਗਿਆ ਤੇ ਮਜ਼ੇਦਾਰ ਖੇਡਾਂ ਨੇ ਸਮਾਰੋਹ ਵਿਚ ਖੁਸ਼ੀ ਦਾ ਮਾਹੌਲ ਬਣਾਇਆ। ਕਲਾਸ 11ਵੀਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਇਕ ਭਾਵੁਕ ਨਾਟਕ ਸਭ ਦੇ ਦਿਲਾਂ ਨੂੰ ਛੂਹ ਗਿਆ, ਜਿਸ ਵਿਚ ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਸਕੂਲੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਯਾਤਰਾ ਦਰਸਾਈ ਗਈ। ਇਸ ਤੋਂ ਇਲਾਵਾ ਡਾਂਸ ਤੇ ਗਿੱਧਾ ਪ੍ਰਦਰਸ਼ਨਾਂ ਨੇ ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਹੈੱਡ ਬੁਆਏ ਗੁਰਕਰਨਵੀਰ ਸਿੰਘ ਤੇ ਹੈੱਡ ਗਰਲ ਗੁਰਲੀਨ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਦਾ ਸੈਸ਼ੇ ਪ੍ਰਿੰਸੀਪਲ ਨੂੰ ਸੌਂਪਿਆ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਵੀ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਅਸੀਸਾਂ ਤੇ ਕਾਮਯਾਬੀ ਲਈ ਵਧਾਈਆਂ ਭੇਜੀਆਂ। ਸਮਾਰੋਹ ਦੇ ਅੰਤ ਵਿਚ ਕੇਕ ਕਟਿੰਗ ਸੈਰੇਮਨੀ ਹੋਈ। ਕਲਾਸ 12ਵੀਂ ਦੇ ਵਿਦਿਆਰਥੀਆਂ ਨੇ ਕਲਾਸ 11ਵੀਂ ਦੇ ਵਿਦਿਆਰਥੀਆਂ ਨੂੰ ਇਸ ਸੁੰਦਰ ਪ੍ਰੋਗਰਾਮ ਲਈ ਟੋਕਨ ਆਫ ਲਵ ਦੇ ਕੇ ਆਪਣਾ ਧੰਨਵਾਦ ਪ੍ਰਗਟ ਕੀਤਾ।