ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਛੇਤੀ ਆਏਗਾ : ਭੌਰ
ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ 'ਪੰਜਾਬ"ਟਰੈਕ ਨਾਲ ਜਲਦ ਰੂਬਰੂ ਹੋਣਗੇ- ਅਵਤਾਰ ਸਿੰਘ ਭੌਰ
Publish Date: Wed, 26 Nov 2025 08:17 PM (IST)
Updated Date: Wed, 26 Nov 2025 08:20 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਪੰਜਾਬ ਗੁਰਜੀਤ ਸਿੰਘ ਝੀਤਾ ਦੀ ਪਿਆਰੀ ਪੇਸ਼ਕਾਰੀ ਅਤੇ (ਬੀਐੱਸ ਹਿੱਟ ਪੰਜਾਬੀ) ਕੰਪਨੀ ਦੇ ਬੈਨਰ ਹੇਠ ਯੂਟਿਊਬ ਸੋਸ਼ਲ ਮੀਡੀਆ ਰਾਹੀਂ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਪੰਚ ਅਵਤਾਰ ਸਿੰਘ ਭੌਰ ਨੇ ਦੱਸਿਆ ਕਿ ਇਸ ਟਰੈਕ ਦਾ ਵੀਡੀਓ ਪਿੰਡ ਭੌਰ (ਡਡਵਿੰਡੀ ਨੇੜੇ) ਵਿਚ ਸ਼ੂਟ ਕੀਤਾ ਗਿਆ ਹੈ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਸਾਫ-ਸੁਥਰੀ ਕਲਮ ਨਾਲ ਇਸ ਗੀਤ ਨੂੰ ਲਿਖਿਆ ਹੈ ਅਤੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਵਿਚ ਬਹੁਤ ਮਿੱਠਾ ਗਾਇਆ ਹੈ। ਇਹ ਗੀਤ ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਵੀਡੀਓ ਐਡੀਟਰ ਡਾਇਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਅਵਤਾਰ ਸਿੰਘ ਭੌਰ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਭੌਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਉਸਦੀ ਸਾਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਕੈਪਸ਼ਨ : 26ਕੇਪੀਟੀ36