ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ 'ਚ ਸਥਾਨਕ ਪੈਲਸ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਕਰ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੁਲਬੀਰ ਸਿੰਘ ਜੀਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਕਸਾਲੀ ਕਾਂਗਰਸੀ ਆਗੂ ਪੋ੍ਫੈਸਰ ਚਰਨ ਸਿੰਘ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾਰਿਆਂ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਬੀਰ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ ਉਥੇ ਕੁਲਬੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਆਪਣੇ ਸੰਬੋਧਨ 'ਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜ਼ੀਰਾ ਬਹੁਤ ਹੀ ਯੋਗ ਉਮੀਦਵਾਰ ਹਨ ਜੋ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਤੋਂ ਚੰਗੀ

ਲਖਵੀਰ ਸਿੰਘ ਲੱਖੀ/ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ 'ਚ ਸਥਾਨਕ ਪੈਲਸ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਕਰ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੁਲਬੀਰ ਸਿੰਘ ਜੀਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਕਸਾਲੀ ਕਾਂਗਰਸੀ ਆਗੂ ਪੋ੍ਫੈਸਰ ਚਰਨ ਸਿੰਘ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾਰਿਆਂ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਬੀਰ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ ਉਥੇ ਕੁਲਬੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਆਪਣੇ ਸੰਬੋਧਨ 'ਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜ਼ੀਰਾ ਬਹੁਤ ਹੀ ਯੋਗ ਉਮੀਦਵਾਰ ਹਨ ਜੋ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹਨਾਂ ਇਹ ਵੀ ਕਿਹਾ ਕਿ ਚੋਣਾਂ ਮਗਰੋਂ ਹਲਕੇ ਅੰਦਰ ਨਾ ਭਾਜਪਾ, ਨਾ ਆਪ, ਨਾ ਅਕਾਲੀ ਦਲ ਤੇ ਨਾ ਹੀ ਕੋਈ ਹੋਰ ਨਜ਼ਰ ਆਵੇਗਾ । ਆਪਣੇ ਸੰਬੋਧਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੇ ਸਪੱਸ਼ਟ ਕੀਤਾ ਕਿ ਮੈਨੂੰ ਰਾਣਾ ਗੁਰਜੀਤ ਸਿੰਘ ਹੁਰਾਂ ਵੱਲੋਂ ਟਿਕਟ ਲੈ ਕੇ ਦਿੱਤੀ ਗਈ ਹੈ ਅਤੇ ਮੇਰੀ ਜਿੱਤ ਤੇ ਹਾਰ ਵੀ ਰਾਣਾ ਗੁਰਜੀਤ ਸਿੰਘ ਦੀ ਹੀ ਹੋਵੇਗੀ। ਉਹਨਾਂ ਕਿਹਾ ਕਿ ਜਿੱਤਣ ਉਪਰੰਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਬਾਰਡਰ ਖੁਲਵਾਇਆ ਜਾਵੇਗਾ ਤਾਂ ਜੋ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਚੱਲ ਸਕੇ। ਉਹਨਾਂ ਹਲਕੇ ਦੇ ਲੋਕਾਂ ਕੋਲੋਂ ਸਮਰਥਨ ਵੀ ਮੰਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਵੀਰ ਸਿੰਘ ਕੇਬੀ ਪੰਚਾਇਤ ਸੰਮਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ, ਇੰਦਰਜੀਤ ਸਿੰਘ ਲਿਫਟਰ, ਪ੍ਰਭ ਰਤਨਪਾਲ, ਬਖਸ਼ੀਸ਼ ਸਿੰਘ ਬੱਬੂ, ਅਨਿਲ ਕੁਮਾਰ ਭੋਲਾ ਸ਼ਾਹ, ਟਕਸਾਲੀ ਕਾਂਗਰਸੀ ਸੰਤੋਖ ਸਿੰਘ ਭਾਗੋਰਾਈਆਂ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਪੋ੍ਫੈਸਰ ਬਲਜੀਤ ਸਿੰਘ ਟਿੱਬਾ, ਬਿੱਲਾ ਸ਼ਾਹ, ਸੈਕਟਰੀ ਅਮਰੀਕ ਸਿੰਘ ਕਬੀਰਪੁਰ, ਯੋਗਰਾਜ ਸਿੰਘ ਮੋਮੀ, ਬਾਬਾ ਪਿ੍ਰਤਪਾਲ ਸਿੰਘ ਪਾਲੀ, ਚਰਨ ਸਿੰਘ ਲੋਧੀਵਾਲ, ਤਾਰਾ ਸਿੰਘ ਮੋਖ਼ੇ, ਰੂਬੀ ਦੀਪੇਵਾਲ, ਮਾਨਵ ਜੈਲਦਾਰ, ਜਸਵੰਤ ਸਿੰਘ ਜੰਮੂ, ਜਸਵਿੰਦਰ ਸਿੰਘ ਭੈਣੀ, ਸੁਨੀਤਾ ਧੀਰ ਪ੍ਰਧਾਨ ਮਹਿਲਾ ਵਿੰਗ, ਗਰਦੌਰ ਸਿੰਘ ਆਹਲੀ, ਕਰਨੈਲ ਸਿੰਘ ਮੰਡ, ਗੁਰਦੇਵ ਸਿੰਘ ਸ਼ਾਹ, ਸਰਪੰਚ ਭੁਪਿੰਦਰ ਸਿੰਘ ਬੂਲੇ, ਜਸਵਿੰਦਰ ਸਿੰਘ ਹੈਵਤਪੁਰ, ਹਰਬੀਰ ਸਿੰਘ ਸ਼ਤਾਬਗੜ੍ਹ, ਬਲਵੀਰ ਲਾਲ ਭਾਗੋ ਬੁੱਢਾ, ਗੁਰਮੇਜ ਸਿੰਘ ਆਹਲੀ ਆਦਿ ਵੀ ਹਾਜ਼ਰ ਸਨ।