ਸਿੱਖਿਆ ਵਿਭਾਗ ਪੰਜਾਬ ਵੱਲੋਂ ਦਾਖਲਾ ਮੁਹਿੰਮ •ਸ਼ੁਰੂ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਸ਼ਨ -2026 ਦਾਖਲਾ ਮੁਹਿੰਮ ਸੈਂਟਰ ਨਾਨਕ ਨਗਰੀ ਤੋਂ ਸ਼ੁਰੂਆਤ
Publish Date: Thu, 29 Jan 2026 07:08 PM (IST)
Updated Date: Thu, 29 Jan 2026 07:10 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਿੱਖਿਆ ਸੰਸਥਾਵਾਂ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਦੇ ਬੇਮਿਸਾਲ ਕਾਰਜ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਕੁਮਾਰ ਹਾਂਡਾ ਫਗਵਾੜਾ-2 ਤੇ ਬਲਾਕ ਫਗਵਾੜਾ ਦੇ ਬਲਾਕ ਕੋਆਰਡੀਨੇਟਰ ਤੇ ਸੈਂਟਰ ਹੈੱਡ ਟੀਚਰ ਨਵਤੇਜ ਸਿੰਘ ਦੀ ਯੋਗ ਅਗਵਾਈ ਹੇਠ ਫਗਵਾੜਾ-1 ਤੇ 2 ਦੇ ਅਧੀਨ ਪੈਂਦੇ 109 ਸਕੂਲਾਂ ਵਿਚ ਸੈਸ਼ਨ 2026-2027 ਲਈ ਦਾਖਲਾ ਵਧਾਉਣ ਮੁਹਿੰਮ ਦੀ ਸ਼ੁਰੂਆਤ ਤਹਿਸੀਲ ਫਗਵਾੜਾ ਦੇ ਬਲਾਕ ਫਗਵਾੜਾ ਦੇ ਸੈਂਟਰ ਨਾਨਕ ਨਗਰੀ ਤੋਂ ਸ਼ੁਰੂ ਕੀਤੀ ਗਈ। ਸਿੱਖਿਆ ਵਿਭਾਗ ਵੱਲੋਂ ਦਾਖਲਾ ਵਧਾਉਣ ਸਬੰਧੀ ਵੈਨ ਭੇਜੀ ਗਈ। ਇਸ ਮੌਕੇ ਬਲਾਕ ਫਗਵਾੜਾ-2 ਦੇ ਅਧੀਨ ਪੈਂਦੇ 54 ਸਕੂਲਾਂ ਦੇ ਹੈੱਡ ਟੀਚਰ ਤੇ 7 ਸੈਂਟਰ ਹੈੱਡ ਟੀਚਰਾਂ ਨੇ ਦਾਖਲਾ ਮੁਹਿੰਮ ਵਧਾਉਣ ਸਬੰਧੀ ਕੱਢੀ ਦਾਖਲ ਰੈਲੀ ਵਿਚ ਹਿੱਸਾ ਲਿਆ। ਇਸ ਮੌਕੇ ਸੈਂਟਰ ਹੈੱਡ ਟੀਚਰ ਸਤਨਾਮ ਸਿੰਘ ਪਰਮਾਰ, ਹੈੱਡ ਟੀਚਰ ਗਣੇਸ਼ ਭਗਤ, ਮਨਜੀਤ ਲਾਲ, ਬਿਕਰਮਜੀਤ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਨੇ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਸ ਕਰਕੇ ਭਾਰਤ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਨੰਬਰ ਇਕ ਸੂਬਾ ਐਲਾਨਿਆ। ਸਿੱਖਿਆ ਵਿਭਾਗ ਵਿਚ ਪੰਜਾਬ ਦੇ ਅਧਿਆਪਕਾਂ ਦੀ ਮਿਹਨਤ ਸਦਕਾ 79263 ਵਿਦਿਆਰਥੀਆਂ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਹੋਏ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ 2022 ਤੋਂ ਹੁਣ ਤੱਕ ਪੰਜਾਬ ਭਰ ਦੇ ਸਕੂਲਾਂ 10900 ਕਮਰੇ ਬਣਾ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਕੇ ਰੱਖ ਦਿੱਤੀ। ਪੰਜਾਬ ਭਰ ਦੇ ਸਕੂਲਾਂ ਵਿਚ 10487 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ। ਹੁਣ ਪੰਜਾਬ ਦਾ ਕੋਈ ਸਕੂਲ ਟੀਚਰ ਰਹਿਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬਲਾਕ ਫਗਵਾੜਾ-1 ਤੇ 2 ਦੇ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਸਕੂਲਾਂ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣ। ਦਾਖਲਾ ਮੁਹਿੰਮ ਵਧਾਉਣ ਵਾਲੀ ਵੈਨ ਨਗਰੀ ਸੈਂਟਰ ਤੋਂ ਸ਼ੁਰੂ ਹੋਕੇ ਇਸ ਦੇ ਅਧੀਨ ਆਉਂਦੇ ਪਿੰਡ ਦੇ ਸਕੂਲਾਂ ਵਿਚੋਂ ਲੰਘਦੀ ਹੋਈ। ਬਲਾਕ ਫਗਵਾੜਾ-1 ਸੈਂਟਰ ਨੰਗਲ ਦੇ ਅਧੀਨ ਆਉਂਦੇ ਸਕੂਲ ਦੇ ਚਾਚੋ ਕੀ ਵਿਖੇ ਜਾ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿਚ ਦਾਖਲਾ ਮੁਹਿੰਮ ਦਾ ਪ੍ਰਚਾਰ ਕਰੇਗੀ। ਇਸ ਮੌਕੇ ਸੈਂਟਰ ਹੈੱਡ ਟੀਚਰ ਪਲਵਿੰਦਰ ਕੌਰ, ਲਖਵਿੰਦਰ ਕੌਰ, ਕੁਲਵੀਰ ਕੌਰ, ਬਲਵਿੰਦਰ ਕੌਰ, ਹੈੱਡ ਟੀਚਰ ਜਸਪਾਲ ਸਿੰਘ, ਸੀਮਾ ਗੋਇਲ, ਗਣੇਸ਼ ਭਗਤ, ਸੁਨੀਤਾ ਰਾਣੀ, ਜਸਵਿੰਦਰ ਸਿੰਘ, ਸੰਦੀਪ ਕੌਰ, ਰੇਖਾ ਬਾਵਾ, ਅਕਵਿੰਦਰ ਕੌਰ, ਗੁਰਸੇਵਕ ਸਿੰਘ, ਪਵਨ ਕੁਮਾਰ, ਮਨਜਿੰਦਰ ਕੌਰ, ਸ਼ਿਖਾ ਸੱਭਰਵਾਲ, ਗੁਰਬਖਸ਼ ਕੌਰ, ਹਰਜੀਤ ਸਿੰਘ, ਰੀਤੂ ਬਾਲਾ, ਲਲਿਤਾ ਰਾਣੀ, ਅੰਜੂ ਬਾਲਾ, ਸਰਬਜੀਤ ਕੌਰ, ਬਲਵਿੰਦਰ ਕੌਰ, ਲਖਵੀਰ ਚੰਦ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।