ਨਸ਼ੇ ਦਾ ਸੇਵਨ ਕਰਦੇ 6 ਕਾਬੂ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Thu, 18 Dec 2025 11:17 PM (IST)
Updated Date: Thu, 18 Dec 2025 11:18 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਥਾਣਾ ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਹੋਏ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਦੇ ਏਐੱਸਆਈ ਜਤਿੰਦਰ ਪਾਲ ਅਨੁਸਾਰ ਪੁਲਿਸ ਪਾਰਟੀ ਨੇ ਪੁਰਾਣਾ ਸਿਵਲ ਹਸਪਤਾਲ ਬੰਗਾ ਰੋਡ ਤੋਂ ਨਸ਼ੇ ਦਾ ਸੇਵਨ ਕਰਦੇ ਹੋਏ ਸੁਖਮਨ ਮਹਿਰਾ ਉਰਫ ਸੁੱਖਾ ਪੁੱਤਰ ਸ਼ੀਤਲ ਵਾਸੀ ਜਗਤ ਰਾਮ ਸੂੰਡ ਕਲੋਨੀ ਫਗਵਾੜਾ ਤੇ ਰਾਜਕੁਮਾਰ ਉਰਫ ਜੰਗਲੀ ਪੁੱਤਰ ਓਮਪ੍ਰਕਾਸ਼ ਵਾਸੀ ਮੁਹੱਲਾ ਵਾਲਮੀਕਿ ਬਾਂਸਾ ਵਾਲਾ ਬਾਜ਼ਾਰ ਫਗਵਾੜਾ ਨੂੰ ਗ੍ਰਿਫਤਾਰ ਕੀਤਾ। ਥਾਣਾ ਸਿਟੀ ’ਚ ਤਾਇਨਾਤ ਏਐੱਸਆਈ ਦਰਸ਼ਨ ਸਿੰਘ ਅਨੁਸਾਰ ਪੁਲਿਸ ਪਾਰਟੀ ਨੇ ਬੰਗਾ ਰੋਡ ’ਤੇ ਪੁਰਾਣਾ ਸਿਵਲ ਹਸਪਤਾਲ ਤੇ ਪਟਵਾਰ ਖਾਨ ਦੇ ਨੇੜੇ ਨਸ਼ੇ ਦਾ ਸੇਵਨ ਕਰਦੇ ਹੋਏ ਵਿਜੇ ਕੁਮਾਰ ਉਰਫ ਗੁੱਲੂ ਤੇ ਪਵਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਤੇ ਜਗਜੀਤ ਸਿੰਘ ਪੁੱਤਰ ਜੋਗਿੰਦਰ ਪਾਲ ਤਿੰਨੋਂ ਵਾਸੀ ਭਬਿਆਣਾ ਫਗਵਾੜਾ ਤੇ ਸ਼ਾਮੂ ਪੁੱਤਰ ਸੰਤ ਰਾਮਵਾਸੀ ਛੱਜ ਕਲੋਨੀ ਫਗਵਾੜਾ ਨੂੰ ਗ੍ਰਿਫਤਾਰ ਕੀਤਾ। ਸਾਰੇ ਮੁਲਜ਼ਮਾਂ ਕੋਲੋਂ ਸਿਲਵਰ ਪੇਪਰ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।