ਡਿਵਾਈਨ ਪਬਲਿਕ ਸਕੂਲ ’ਚ ਕਰਵਾਇਆ ਫੇਅਰਵੈੱਲ ਸਮਾਗਮ
ਡਿਵਾਈਨ ਪਬਲਿਕ ਸਕੂਲ ਨੇ ਕਰਵਾਇਆ ਫੇਅਰਵੈਲ ਸਮਾਗਮ
Publish Date: Sun, 08 Feb 2026 10:01 PM (IST)
Updated Date: Sun, 08 Feb 2026 10:02 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡਿਵਾਈਨ ਪਬਲਿਕ ਸਕੂਲ, ਫਗਵਾੜਾ ਨੇ 10+2 ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਾਇਗੀ ਦੇਣ ਲਈ ਹੋਟਲ ਸਟੈਲਾ ਵਿਖੇ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ। ਸਕੂਲ ਪ੍ਰਿੰਸੀਪਲ ਰੇਣੂ ਠਾਕੁਰ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿਚ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਪੇਪਰ ਡਾਂਸ, ਧੁਨ ਨਾਲ ਗੀਤ ਦੀ ਪਹਿਚਾਣ, ਕੱਪ ਡਾਂਸ, ਅੰਤਾਕਸ਼ਰੀ ਤੇ ਮਾਡਲਿੰਗ ਵਰਗੀਆਂ ਵੱਖ-ਵੱਖ ਮਜ਼ੇਦਾਰ ਖੇਡਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਸਕੂਲ ਦੀਆਂ ਯਾਦਾਂ ਨੂੰ ਯਾਦ ਕੀਤਾ। ਇਕ ਕੁਇਜ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਜਿਊਰੀ ਨੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਤੇ ਪਹਿਰਾਵੇ ਦਾ ਮੁਲਾਂਕਣ ਕਰਕੇ ਵੱਖ-ਵੱਖ ਟਾਈਟਲ ਪ੍ਰਦਾਨ ਕੀਤੇ। ਸਕੂਲ ਪਰੰਪਰਾ ਅਨੁਸਾਰ ਇਸ ਸਾਲ ਰਾਹਿਲ ਨੂੰ ਮਿਸਟਰ ਡਿਵਾਈਨ ਦਾ ਖਿਤਾਬ ਦਿੱਤਾ ਗਿਆ ਜਦਕਿ ਸ਼ਰਨਜੀਤ ਕੌਰ ਨੇ ਮਿਸ ਡਿਵਾਈਨ ਦਾ ਖਿਤਾਬ ਆਪਣੇ ਨਾਮ ਕੀਤਾ। ਪ੍ਰਿੰਸੀਪਲ ਰੇਣੂ ਠਾਕੁਰ ਨੇ ਵਿਦਿਆਰਥੀਆਂ ਨੂੰ ਟਾਈਟਲ ਟੈਗ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਵਿਦਾਇਗੀ ਸਮਾਗਮ ਸਕੂਲ ਪ੍ਰਬੰਧਨ ਤੇ ਸਟਾਫ ਲਈ ਮਾਣ ਤੇ ਭਾਵੁਕਤਾ ਨਾਲ ਭਰਿਆ ਪਲ ਹੈ। ਵਿਦਿਆਰਥੀ ਅੱਜ ਨਾ ਸਿਰਫ਼ ਇਸ ਸਕੂਲ ਨੂੰ ਵਿਦਾਈ ਦੇ ਰਹੇ ਹਨ, ਸਗੋਂ ਕਦਰਾਂ-ਕੀਮਤਾਂ, ਅਨੁਸ਼ਾਸਨ ਤੇ ਜੀਵਨ ਸਿਧਾਂਤਾਂ ਦੇ ਭੰਡਾਰ ਨਾਲ ਅੱਗੇ ਵਧ ਰਹੇ ਹਨ। ਪ੍ਰਿੰਸੀਪਲ ਰੇਣੂ ਠਾਕੁਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਮੀਦ ਕਰਦੇ ਹਨ ਕਿ ਇਹ ਵਿਦਿਆਰਥੀ ਹਮੇਸ਼ਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੇ ਸਤਿਕਾਰ ਨੂੰ ਬਰਕਰਾਰ ਰੱਖਣਗੇ।