ਆਪ੍ਰੇਸ਼ਨ ਪਰਹਾਰ ਦੌਰਾਨ ਜ਼ਿਲ੍ਹਾ ਪੁਲਿਸ ਨੇ 113 ਸ਼ੱਕੀਆਂ ਨੂੰ ਕੀਤਾ ਰਾਉਂਡਅੱਪ

- ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ 53 ਵਿਅਕਤੀਆਂ ਦੀ ਪਾਈ ਗ੍ਰਿਫ਼ਤਾਰੀ
ਕੈਪਸ਼ਨ: 21ਕੇਪੀਟੀ22
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ. ਗੌਰਵ ਤੂਰਾ ਨਾਲ ਹਨ ਡੀ.ਐਸ.ਪੀ. ਸ਼ੀਤਲ ਸਿੰਘ, ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਅਤੇ ਐਸ.ਐਚ.ਓ. ਕੋਤਵਾਲੀ ਬਲਵਿੰਦਰ ਸਿੰਘ।
ਕੈਪਸ਼ਨ: 21ਕੇਪੀਟੀ23
ਚੈਕਿੰਗ ਮੁਹਿੰਮ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ. ਗੌਰਵ ਤੂਰਾ, ਡੀ.ਐਸ.ਪੀ. ਸ਼ੀਤਲ ਸਿੰਘ ।
ਅਵਿਨਾਸ਼ ਸ਼ਰਮਾ/ਸੁਖਪਾਲ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਪੁਲਿਸ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਗੈਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਆਪ੍ਰੇਸ਼ਨ ਪਰਹਾਰ ਤਹਿਤ ਐੱਸਐੱਸਪੀ ਗੌਰਵ ਤੂਰਾ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬੀਤੇ 2 ਦਿਨਾਂ ’ਚ 113 ਸ਼ੱਕੀਆਂ ਨੂੰ ਰਾਊਡਅੱਪ ਕੀਤਾ ਗਿਆ। ਐੱਸਐੱਸਪੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਆਪ੍ਰੇਸ਼ਨ ਪਰਹਾਰ ਇਕ ਸਰਜੀਕਲ ਸਟਰਾਈਕ ਹੈ, ਜਿਸ ’ਚ ਜੋ ਸੰਗੀਨ ਅਪਰਾਧ ਦੇ ਨਾਲ ਜੁੜੇ ਮੁਲਜ਼ਮ ਹਨ ਜਾਂ ਉਨ੍ਹਾਂ ਦੇ ਸਾਥੀ ਹਨ ਜਾਂ ਜੋ ਕੋਈ ਵੀ ਇਸ ਤਰ੍ਹਾਂ ਦੇ ਲੋਕ ਜੋ ਇਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਸ਼ਹਿ ਦਿੰਦੇ ਹਨ ਅਤੇ ਸਪੋਟ ਵੀ ਕਰਦੇ ਹਨ ਕਿਸੇ ਤਰ੍ਹਾਂ ਦੀ ਫਾਇਨੈਸ਼ੀਅਲ ਮਦਦ ਜਾਂ ਹੋਰ ਗਤੀਵਿਧੀਆਂ ਵਿਚ ਸ਼ਾਮਿਲ ਹਨ ਉਨ੍ਹਾਂ ’ਤੇ ਵੀ ਸਰਜੀਕਲ ਸਟਰਾਈਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਮੁਲਜ਼ਮ ਜੋ ਲੋੜੀਂਦੇ ਸੀ ਜਾਂ ਪਹਿਲਾਂ ਹੀ 3 ਜਾਂ ਤਿੰਨ ਤੋਂ ਵੱਧ ਮਾਮਲੇ ਦਰਜ ਹਨ ਤੇ ਹੁਣ ਕਿਸੇ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਹਨ ਦੀ ਲਿਸਟ ਤਿਆਰ ਕੀਤੀ ਗਈ ਹੈ ਤੇ ਵੱਖ-ਵੱਖ ਟੀਮਾਂ ਵੱਲੋਂ 2 ਦਿਨਾਂ ਵਿਚ 113 ਸ਼ੱਕੀਆਂ ਨੂੰ ਰਾਊਂਡਅੱਪ ਕੀਤਾ ਗਿਆ ਅਤੇ ਡੂੰਘਾਈ ਨਾਲ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਇਨ੍ਹਾਂ ਵਿਚੋਂ 53 ਮੁਲਜ਼ਮਾਂ ਦਾ ਰੋਲ ਕਿਸੇ ਨਾ ਕਿਸੇ ਜ਼ੁਰਮ ਵਿਚ ਸਾਹਮਣੇ ਆਉਂਣ ਤੇ ਸਬੰਧਿਤ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪਰਹਾਰ ਅਜੇ ਵੀ ਚੱਲ ਰਿਹਾ ਹੈ ਤੇ ਪੁਲਿਸ ਟੀਮਾਂ ਵੱਖ-ਵੱਖ ਏਰੀਏ ਵਿਚ ਚੈਕਿੰਗ ਕਰ ਰਹੀਆਂ ਹਨ ਅਤੇ ਇਸੇ ਲੜੀ ਤਹਿਤ ਹੀ ਅੱਜ ਉਹ ਖ਼ੁਦ ਪੁਲਿਸ ਅਧਿਕਾਰੀਆਂ, ਜਿੰਨਾਂ ’ਚ ਡੀਐੱਸਪੀ ਸਬ ਡਵੀਜ਼ਨ ਸ਼ੀਤਲ ਸਿੰਘ, ਐੱਸਐੱਚਓ ਕੋਤਵਾਲੀ ਬਲਵਿੰਦਰ ਸਿੰਘ, ਐੱਸਐੱਚਓ ਸਿਟੀ ਅਮਨਦੀਪ ਨਾਹਰ ਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗਰਾਉਂਡ ਜ਼ੀਰੋ ਤੇ ਨਵਾਂ ਪਿੰਡ ਵਿਖੇ ਚੈਕਿੰਗ ਮੁਹਿੰਮ ਦਾ ਜਾਇਜ਼ਾ ਲੈ ਰਹੇ ਹਨ। ਐੱਸਐੱਸਪੀ ਤੂਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਵੀ ਜੋ ਵੀ ਵੱਡੇ ਅਪਰਾਧੀ ਹਨ ਉਨ੍ਹਾਂ ਨੂੰ ਕਾਬੂ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।