ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ ਲਾਈ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ
Publish Date: Fri, 21 Nov 2025 06:57 PM (IST)
Updated Date: Fri, 21 Nov 2025 06:58 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਹਾੜ੍ਹੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਅਤੇ ਕੁਦਰਤੀ ਸੌਮਿਆਂ ਦੀ ਸੁਚੱਜੀ ਵਰਤੋਂ ਬਾਰੇ ਆਤਮਾ ਦੇ ਸਹਿਯੋਗ ਨਾਲ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਾਈ ਗਈ। ਇਸ ਕੈਂਪ ਵਿੱਚ ਰਾਜ ਸਭਾ ਮੈਂਬਰ-ਕਮ-ਚਾਂਸਲਰ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਡਾ. ਅਸ਼ੋਕ ਕੁਮਾਰ ਮਿੱਤਲ ਵੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਕੀਤਾ ਗਿਆ। ਦੋਵੇਂ ਮਹਿਮਾਨਾਂ ਵੱਲੋਂ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵੱਲੋਂ ਲਾਈਆਂ ਗਈਆਂ ਪ੍ਰਦਰਸ਼ਨੀਆਂ/ਨੁਮਾਇਸ਼ਾਂ ਦਾ ਨਿਰੀਖਣ ਕੀਤਾ ਗਿਆ ਅਤੇ ਵਿਸ਼ੇਸ਼ ਦਿਲਚਸਪੀ ਦਿਖਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਖੇਤੀ ਮਾਹਿਰਾਂ ਪਾਸੋਂ ਹਾੜ੍ਹੀ ਦੀਆਂ ਫਸਲਾਂ ਸਬੰਧੀ ਜੋ ਤਕਨੀਕੀ ਗਿਆਨ ਹਾਸਲ ਕੀਤਾ ਹੈ, ਉਸ ਨੂੰ ਕਿਸਾਨ ਆਪਣੇ ਖੇਤਾਂ ਵਿੱਚ ਅਪਣਾ ਕੇ ਲਾਭ ਉਠਾਉਣ। ਇਸ ਕੈਂਪ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ ਡਾ. ਅਰੁਣ ਕੁਮਾਰ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਮੁੱਖ ਖੇਤੀਬਾੜੀ ਅਫਸਰ ਡਾ. ਐੱਚਪੀਐੱਸ ਭਰੋਤ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਹਾਜ਼ਰ ਕਿਸਾਨਾਂ ਨੂੰ ਜੀ.ਆਇਆ ਕਹਿਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਰਾਜ ਦੇ ਕੁੱਲ ਰਕਬੇ ਦਾ 3.2% ਹਿੱਸਾ ਰਕਬਾ ਜ਼ਿਲ੍ਹਾ ਕਪੂਰਥਲਾ ਪੰਜਾਬ ਦੀ ਅੰਨ ਪੈਦਾਵਾਰ ਵਿੱਚ 3.3% ਕਣਕ, 4.1% ਝੋਨਾ, 2.2% ਮੱਕੀ ਅਤੇ 4.5% ਗੰਨੇ ਦਾ ਯੋਗਦਾਨ ਪਾਉਦਾ ਹੈ।ਉਨ੍ਹਾਂ ਵਲੋਂ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਝੋਨੇ ਦੀ ਪਰਾਲੀ ਨੂੰ ਅਗ ਲੱਗਣ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ 56 ਫੀਸਦੀ ਕਮੀ ਦਰਜ਼ ਕੀਤੀ ਗਈ ਹੈ। ਇਸ ਕੈਂਪ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਡਾ. ਗਗਨਦੀਪ ਸਿੰਘ ਧਵਨ ਵੱਲੋਂ ਮਿੱਟੀ ਪਰਖ ਅਤੇ ਖਾਦਾਂ ਦੀ ਵਰਤੋਂ ਸਬੰਧੀ, ਡਾ. ਜਸਪਾਲ ਸਿੰਘ ਵੱਲੋਂ ਖਾਦਾਂ ਦੀ ਵਰਤੋਂ ਸਬੰਧੀ, ਡਾ. ਉਜਾਗਰ ਸਿੰਘ ਵਾਲੀਆ ਵੱਲੋਂ ਕਣਕ ਦੇ ਨਦੀਨਾਂ ਦੀ ਰੋਕਥਾਮ ਸਬੰਧੀ, ਡਾ. ਹਰਮੀਤ ਸਿੰਘ ਵੱਲੋਂ ਕਣਕ ਦੀਆਂ ਕਿਸਮਾਂ ਸਬੰਧੀ, ਡਾ. ਸੁਮਨ ਜੋਲੀ ਵੱਲੋਂ ਕਣਕ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ, ਡਾ. ਅਮਨਦੀਪ ਕੌਰ ਸਬਜ਼ੀਆਂ ਦੀ ਕਾਸ਼ਤ ਸਬੰਧੀ, ਡਾ. ਰਜਿੰਦਰ ਕੁਮਾਰ ਵੱਲੋਂ ਕਮਾਦ ਦੀ ਫਸਲ ਦੀ ਕਾਸ਼ਤ ਸਬੰਧੀ, ਡਾ. ਅਨਿਲ ਸੂਦ ਵੱਲੋਂ ਮੌਸਮ ਸਬੰਧੀ, ਜਸਮਿੰਦਰ ਸਿੰਘ ਬਿੰਦਰਾ ਵੱਲੋਂ ਨਬਾੜ ਬੈਂਕ ਦੀਆਂ ਸਕੀਮਾਂ ਅਤੇ ਕੰਵਲਜੀਤ ਸਿੰਘ, ਐੱਲਡੀਐੱਮ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਕੈਂਪ ਨੂੰ ਕਾਮਯਾਬ ਬਨਾਉਣ ਵਿੱਚ ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ, ਐੱਲਪੀਯੂ ਡਾ. ਪਰਦੀਪ ਸਿੰਘ ਸੁਲੇਜਾ, ਡੀਨ ਸਕੂਲ ਆਫ ਐਗਰੀਕਲਚਰ ਅਤੇ ਡਾ. ਪਰਮਜੀਤ ਸਿੰਘ ਮਹੇ, ਖੇਤੀਬਾੜੀ ਅਫਸਰ ਫਗਵਾੜਾ ਵੱਲੋਂ ਵਿਸ਼ੇਸ ਯੋਗਦਾਨ ਰਿਹਾ। ਡਾ. ਸਤਨਾਮ ਸਿੰਘ, ਖੇਤੀਬਾੜੀ ਅਫਸਰ, ਨਡਾਲਾ ਨੇ ਮੰਚ ਸੰਚਾਲਨ ਕੀਤਾ। ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਾਈਆਂ, ਜਿਸ ਵਿੱਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਪਰਾਲੀ ਦੇ ਪੰਬੰਧਨ ਲਈ ਵਧੀਆਂ ਕੰਮ ਕਰਨ ਵਾਲੇ ਅਗਾਂਹ ਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿਖਲਾਈ ਅਫਸਰ, ਕਪੂਰਥਲਾ ਡਾ. ਗੁਰਮੀਤ ਸਿੰਘ ਨੇ ਮੁੱਖ ਮਹਿਮਾਨਾਂ, ਸਮੁੱਚੀ ਮਾਹਿਰਾਂ ਦੀ ਟੀਮ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਤੀਬਾੜੀ ਅਫਸਰ, ਵਿਸਾਲ ਕੌਸਲ, ਗੁਰਵਿੰਦਰ ਸਿੰਘ ਸੰਧੂ, ਖੇਤੀਬਾੜੀ ਵਿਕਾਸ ਅਫਸਰ ਗੁਰਜੋਤ ਸਿੰਘ, ਮਨਅਰਸਰੂਪ ਕੌਰ, ਹਰਕਮਲ ਸਿੰਘ ਸਹੋਤਾ, ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ, ਰਣਬੀਰ ਸਿੰਘ, ਮਨੀਮ ਕੁਮਾਰ, ਡੀਪੀਡੀ ਬਲਰਾਜ ਸਿੰਘ ਅਤੇ ਸਮੂਹ ਸਟਾਫ ਕਪੂਰਥਲਾ ਆਦਿ ਹਾਜ਼ਰ ਸਨ।