ਡਿਪਟੀ ਕਮਿਸ਼ਨਰ ਵੱਲੋਂ ਡਰੋਨ ਪ੍ਰਦਸ਼ਨੀ ਦਾ ਨਿਰੀਖਣ
ਡਿਪਟੀ ਕਮਿਸ਼ਨਰ ਵੱਲੋਂ ਡਰੋਨ ਦੀ ਪ੍ਰਦਸ਼ਨੀ ਦਾ ਨਿਰੀਖਣ
Publish Date: Fri, 23 Jan 2026 08:47 PM (IST)
Updated Date: Fri, 23 Jan 2026 08:48 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਖੇਤੀਬਾੜੀ ਮਹਿਕਮੇ ਵੱਲੋਂ ਡਰੋਨ ਨਾਲ ਸਪਰੇਅ ਕਰਨ ਦੀ ਪ੍ਰਦਸ਼ਨੀ ਦਾ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਆਈਏਐੱਸ ਵੱਲੋਂ ਖੇਤੀਬਾੜੀ ਮਹਿਕਮੇ ਵੱਲੋਂ ਡਰੋਨ ਦੀ ਪ੍ਰਦਸ਼ਨੀ ਬਾਰੇ ਦੱਸਿਆ ਕਿ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ ਨਾਲ ਖੇਤੀ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਵਿਸ਼ਾਲ ਕੌਸ਼ਲ, ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡਰੋਨ ਤਕਨੀਕ ਨਾਲ ਸਪਰੇਅ ਤਕਨੀਕ ਵਿਚ ਬਹੁਤ ਸੁਧਾਰ ਹੋਇਆ ਹੈ, ਜਿਸ ਨਾਲ ਕੇਵਲ 6 ਮਿੰਟਾਂ ਵਿਚ ਇਕ ਏਕੜ ਵਿਚ ਸਪਰੇਅ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੁਝ ਫ਼ਸਲਾਂ ਜਿਵੇਂ ਕਮਾਦ ਤੇ ਮੱਕੀ ਵਿਚ ਇਕ ਸਮੇਂ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਸਪਰੇਅ ਰਵਾਇਤੀ ਤਕਨੀਕ ਨਾਲ ਸੰਭਵ ਨਹੀਂ ਸੀ, ਇਸ ਤੋਂ ਬਿਨਾ ਫਸਲਾਂ ਦੇ ਪੱਕਣ ਦੇ ਨਜ਼ਦੀਕ ਹੋਣ ’ਤੇ ਸਪਰੇਅ ਨਾਲ ਫਸਲ ਦੀ ਟੁੱਟ ਭੱਜ ਜ਼ਿਆਦਾ ਹੁੰਦੀ ਹੈ ਪਰੰਤੂ ਡਰੋਨ ਨਾਲ ਸਪਰੇਅ ਸੰਭਵ ਹੋ ਚੁਕੀ ਹੈ। ਸਰਟੀਫਾਇਡ ਡਰੋਨ ਇਕ ਏਕੜ ਕੇਵਲ 7 ਮਿੰਟਾਂ ਵਿਚ ਸਿਰਫ 10 ਲੀਟਰ ਪਾਣੀ ਨਾਲ ਸਪਰੇਅ ਕਰ ਸਕਦਾ ਤੇ ਫਸਲ ਦੀ ਕਿਸੇ ਵੀ ਅਵਸਥਾ ਉੱਪਰ ਸਪਰੇਅ ਕੀਤੀ ਜਾ ਸਕਦੀ ਹੈ, ਜਿਸ ਨਾਲ ਲੇਬਰ ਤੇ ਸਮੇਂ ਦੀ ਬਚਤ ਦੇ ਨਾਲ-ਨਾਲ ਸਪਰੇਅ ਵੀ ਇਕਸਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਤੇ ਖੇਤੀਬਾੜੀ ਮਹਿਕਮੇ ਵੱਲੋਂ ਕੱਢੀ ਜਾ ਰਹੀ ਝਾਕੀ ਵਿਚ ਵੀ ਡਰੋਨ ਸ਼ਾਮਲ ਕੀਤਾ ਜਾ ਰਿਹਾ ਹੈ।