ਫਗਵਾੜਾ ’ਚ ਲਾਵਾਰਸ ਲਾਸ਼ ਕਚਰੇ ਵਾਲੀ ਗੱਡੀ ’ਚ ਲਿਜਾਈ, ਸੈਨੀਟੇਸ਼ਨ ਇੰਸਪੈਕਟਰ ਸਸਪੈਂਡ
ਜਾਂਚ ਦੇ ਹੁਕਮਸੰਵਾਦ ਸਹਿਯੋਗੀ,
Publish Date: Thu, 20 Nov 2025 10:53 PM (IST)
Updated Date: Thu, 20 Nov 2025 10:55 PM (IST)
ਜਾਂਚ ਦੇ ਹੁਕਮ ਸੰਵਾਦ ਸਹਿਯੋਗੀ, ਜਾਗਰਣ ਫਗਵਾੜਾ : ਫਗਵਾੜਾ ’ਚ ਲਾਵਾਰਸ ਲਾਸ਼ ਨੂੰ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਕੂੜੇ ਵਾਲੀ ਗੱਡੀ ’ਚ ਲਿਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੇ ਨਗਰ ਨਿਗਮ ਫਗਵਾੜਾ ਦੇ ਸਫਾਈ ਇੰਸਪੈਕਟਰ ਹਿਤੇਸ਼ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਘਟਨਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ’ਚ ਰੋਸ ਹੈ। ਲੋਕਾਂ ਨੇ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਤੇ ਸੰਵੇਦਨਹੀਣਤਾ ਦੇ ਦੋਸ਼ ਲਗਾਏ। ਮ੍ਰਿਤਕ ਦੀ ਮਰਿਆਦਾ ਦਾ ਸਨਮਾਨ ਨਾ ਕਰਨ ’ਤੇ ਨਗਰ ਪ੍ਰੀਸ਼ਦ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਣ ਲੱਗੇ ਹਨ। ਸਰਕਾਰੀ ਬੁਲਾਰੇ ਅਨੁਸਾਰ ਇਹ ਇਕ ਗੈਰ-ਮਨੁੱਖੀ ਕਾਰਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਸਪੈਂਡ ਇੰਸਪੈਕਟਰ ਵਿਰੁੱਧ ਅੱਗੇ ਦੀ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ ’ਤੇ ਤੈਅ ਹੋਵੇਗੀ। ਨਾਲ ਹੀ ਇਸ ਤਰ੍ਹਾਂ ਦੀ ਲਾਪ੍ਰਵਾਹੀ ਦੁਬਾਰਾ ਨਾ ਹੋਵੇ, ਇਸ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਲੋਕਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।