ਨੂੰਹ ਨੇ ਸੱਸ ’ਤੇ ਕੀਤਾ ਹਮਲਾ, ਜ਼ਖ਼ਮੀ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Thu, 22 Jan 2026 10:21 PM (IST)
Updated Date: Thu, 22 Jan 2026 10:24 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਬੁੱਧਵਾਰ ਦੇਰ ਰਾਤ ਐੱਸਐੱਸਕੇ ਫੈਕਟਰੀ ਕੋਲ ਇਕ ਘਰੇਲੂ ਵਿਵਾਦ ਨੇ ਹਿੰਸਕ ਰੂਪ ਲੈ ਲਿਆ, ਜਿਥੇ ਇਕ ਔਰਤ ’ਤੇ ਉਸ ਦੀ ਨੂੰਹ ਨੇ ਤੇਜ਼ਧਾਰ ਵਸਤੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰ ਦਿੱਤਾ। ਰੌਲਾ ਸੁਣ ਕੇ ਆਲੇ-ਦੁਆਲੇ ਰਹਿਣ ਵਾਲੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਹਮਲਾਵਰ ਨੂੰਹ ਤੋਂ ਔਰਤ ਨੂੰ ਬਚਾਇਆ। ਸੱਸ ਨੂੰ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਔਰਤ ਦੀ ਪਛਾਣ ਮੂਰਤੀ ਪਤਨੀ ਲਾਲ ਚੰਦ ਵਾਸੀ ਮੁਹੱਲਾ ਜੱਗੂ ਸ਼ਾਹ ਡੇਰਾ, ਕਪੂਰਥਲਾ ਵਜੋਂ ਹੋਈ ਹੈ। ਹਸਪਤਾਲ ’ਚ ਦਾਖਲ ਮੂਰਤੀ ਨੇ ਦੱਸਿਆ ਕਿ ਉਸ ਦੀ ਨੂੰਹ ਨਾਲ ਉਸ ਦਾ ਅਕਸਲ ਘਰੇਲੂ ਵਿਵਾਦ ਹੁੰਦਾ ਰਹਿੰਦਾ ਸੀ ਤੇ ਬੁੱਧਵਾਰ ਨੂੰ ਵੀ ਝਗੜਾ ਹੋਇਆ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਔਰਤ ਦੇ ਸਿਰ ’ਤੇ ਡੂੰਘੀ ਸੱਟ ਵੱਜੀ ਹੈ। ਉਸ ਦਾ ਇਲਾਜ ਜਾਰੀ ਹੈ ਤੇ ਇਸ ਘਟਨਾ ਦੀ ਰਿਪੋਰਟ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।