ਸੀਆਰਪੀਐੱਫ ਜਲੰਧਰ ਨੇ ਜਿੱਤੀ ਬਾਸੀ ਮੈਮੋਰੀਅਲ ਟਰਾਫੀ
ਮੋਹਾਲੀ ਕਲੱਬ ਨੂੰ ਹਰਾ ਕੇ ਸੀ.ਆਰ.ਪੀ.ਐਫ. ਜਲੰਧਰ ਨੇ ਆਪਣੇ ਨਾਮ ਕੀਤੀ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਫੁੱਟਬਾਲ ਟਰਾਫੀ
Publish Date: Mon, 24 Nov 2025 07:46 PM (IST)
Updated Date: Mon, 24 Nov 2025 07:46 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਫੁੱਟਬਾਲ ਅਕੈਡਮੀ (ਰਜਿ.) ਫਗਵਾੜਾ ਵੱਲੋਂ ਸਥਾਨਕ ਅਕਾਲ ਸਟੇਡੀਅਮ ਵਿਖੇ ਅਕੈਡਮੀ ਦੇ ਪ੍ਰਧਾਨ ਬੀਐੱਸ ਬਾਗਲਾ ਦੀ ਨਿਗਰਾਨੀ ਹੇਠ ਕਰਵਾਏ 24ਵੇਂ ਸਾਲਾਨਾ ਚਾਰ-ਰੋਜ਼ਾ ਸਵਰਗੀ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਅਤੇ ਸੀਆਰਪੀਐੱਫ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਦੌਰਾਨ ਪਹਿਲੇ ਹਾਫ ਦੇ 25ਵੇਂ ਮਿੰਟ ’ਚ ਸੀਆਰਪੀਐੱਫ ਦੀ ਟੀਮ ਵੱਲੋਂ ਕੀਤੇ ਗੋਲ ਤੋਂ ਬਾਅਦ ਮੋਹਾਲੀ ਦੀ ਟੀਮ ਅਖੀਰ ਤੱਕ ਬਰਾਬਰੀ ਕਰਨ ਲਈ ਸੰਘਰਸ਼ ਕਰਦੀ ਰਹੀ ਪਰ ਸਫਲ ਨਹੀਂ ਹੋਈ। ਇਸ ਤਰ੍ਹਾਂ ਸੀਆਰਪੀਐੱਫ ਜਲੰਧਰ ਨੇ 1-0 ਨਾਲ ਮੁਕਾਬਲਾ ਜਿੱਤ ਕੇ ਟਰਾਫੀ ’ਤੇ ਕਬਜ਼ਾ ਕਰ ਲਿਆ। ਫਾਈਨਲ ਮੁਕਾਬਲੇ ਦਾ ਉਦਘਾਟਨ ਕੈਨੇਡਾ ਸਰਕਾਰ ਵਿਚ ਮੰਤਰੀ ਨੀਨਾ ਤਾਂਗੜੀ ਦੇ ਪਤੀ ਐੱਨਆਰਆਈ ਅਸ਼ਵਨੀ ਤਾਂਗੜੀ ਅਤੇ ਐੱਮਐੱਲ ਐਰੀ ਡਾਇਰੈਕਟਰ ਡੀਏਵੀ ਐਜੂਕੇਸ਼ਨਲ ਗਰੁੱਪ ਨੇ ਸਾਂਝੇ ਤੌਰ ’ਤੇ ਕੀਤਾ ਜਦਕਿ ਜੇਤੂ ਟੀਮ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਐੱਚਐੱਮਵੀ ਕਾਲਜ ਜਲੰਧਰ ਦੀਆਂ ਖਿਡਾਰਨਾਂ ਅਤੇ ਫਗਵਾੜਾ ਫੁੱਟਬਾਲ ਅਕੈਡਮੀ ਦੇ ਵੈਟਰਨ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸ਼ੋਅ ਮੈਚ ਦਾ ਉਦਘਾਟਨ ਕੌਂਸਲਰ ਵੀਨਾ ਰਾਣੀ ਵੱਲੋਂ ਕੀਤਾ ਗਿਆ। ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਟੂਰਨਾਮੈਂਟ ਦੀ ਜੇਤੂ ਟੀਮ ਨੂੰ 1 ਲੱਖ ਰੁਪਏ ਨਗਦ ਅਤੇ ਟਰਾਫੀ ਜਦਕਿ ਉਪ ਜੇਤੂ ਟੀਮ ਨੂੰ ਟਰਾਫੀ ਦੇ ਨਾਲ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ। ਇਸ ਤੋਂ ਇਲਾਵਾ ਮੈਨ ਆਫ ਦਿ ਮੈਚ ਅਤੇ ਪਲੇਅਰ ਆਫ ਦਿ ਟੂਰਨਾਮੈਂਟ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਡਾ. ਚੱਬੇਵਾਲ ਨੇ ਅਕੈਡਮੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਅਕੈਡਮੀ ਦੇ ਪ੍ਰਧਾਨ ਬੀਐੱਸ ਬਾਗਲਾ ਨੇ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਾਗਲਾ ਅਤੇ ਅਕੈਡਮੀ ਦੇ ਚੇਅਰਮੈਨ ਤਰਲੋਚਨ ਸਿੰਘ ਮਣਕੂ ਨੇ ਦੱਸਿਆ ਕਿ ਅਗਲੇ ਸਾਲ ਅਕੈਡਮੀ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਅਕੈਡਮੀ ਦੀ ਸਿਲਵਰ ਜੁਬਲੀ ਮੌਕੇ ਹੋਰ ਵੀ ਵੱਡੇ ਪੱਧਰ ‘ਤੇ ਇਸ ਟੂਰਨਾਮੈਂਟ ਨੂੰ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀਆਰ ਸੌਂਧੀ, ਸੁਵਿੰਦਰਜੀਤ ਸਿੰਘ ਬੈਂਸ, ਰਿਟਾ. ਐੱਸਪੀ, ਡਾ. ਪਰਮਪ੍ਰੀਤ ਕੈਂਡੋਵਾਲ, ਰੋਸ਼ਨਜੀਤ ਸਿੰਘ ਪਨਾਮ, ਰਾਜੀਵ ਸਚਦੇਵਾ, ਰੂਪਲਾਲ, ਪ੍ਰੋ. ਜੈ ਦੇਵ ਦੁੱਗਲ, ਅਜੀਤ ਸਿੰਘ ਸੇਵਾਮੁਕਤ ਡੀਐੱਸਪੀ, ਤਰਸੇਮ ਲਾਲ ਸੀਨੀਅਰ ਮੈਨੇਜਰ, ਨਛੱਤਰ ਲਾਲ ਪਹਿਲਵਾਨ, ਨਰਿੰਦਰ ਸਿੰਘ ਗੋਲਡੀ, ਜਤਿੰਦਰ ਸ਼ਰਮਾ, ਤਜਿੰਦਰ ਪਾਲ ਸਿੰਘ ਬੇਦੀ, ਪ੍ਰਦੀਪ ਸ਼ਰਮਾ, ਪ੍ਰਿੰ. ਮਨਜੀਤ ਸਿੰਘ, ਪ੍ਰਿੰ. ਜਸਵੀਰ ਸਿੰਘ, ਸੁਨੀਲ ਕੁਮਾਰ, ਨਰਿੰਦਰ ਕੁਮਾਰ, ਅੰਤਰਰਾਸ਼ਟਰੀ ਫੁੱਟਬਾਲਰ ਕਸ਼ਮੀਰਾ ਸਿੰਘ, ਕਮਾਂਡੈਂਟ ਅਵਤਾਰ ਸਿੰਘ, ਰਾਮ ਪ੍ਰਕਾਸ਼, ਰਜਿੰਦਰ ਸਿੰਘ ਰਾਜੂ, ਹੁਕਮ ਚੰਦ ਭਨੋਟ, ਨੀਰਜ ਭੱਲਾ, ਜਸਪ੍ਰੀਤ ਸਿੰਘ ਜੱਸੀ, ਵਰੁਣ ਸ਼ਿੰਗਾਰੀ, ਹਰਸ਼ ਲੈਂਪਡ, ਅੰਤਰਰਾਸ਼ਟਰੀ ਫੁਟਬਾਲਰ ਅਸ਼ੋਕ ਕੁਮਾਰ, ਗੁਰਦੇਵ ਸਿੰਘ ਗਿੱਲ ਅਰਜੁਨ ਅਵਾਰਡੀ, ਘਣਸ਼ਿਆਮ ਰਿਟਾ. ਡੀਜੀਐੱਮ ਕੈਨਰਾ ਬੈਂਕ, ਬਲਕਾਰ ਸਿੰਘ, ਰਾਮ ਸ਼ਰਨ ਸਰੋਆ ਰਿਟਾ. ਮੈਨੇਜਰ, ਨਛੱਤਰ ਪਹਿਲਵਾਨ, ਮਾਸਟਰ ਜਸਵੀਰ ਸਿੰਘ, ਮਾਸਟਰ ਸਤੀਸ਼ ਕੁਮਾਰ ਅਤੇ ਪਰਵੀਨ ਕਨੌਜੀਆ ਆਦਿ ਹਾਜ਼ਰ ਸਨ। ਕੈਪਸ਼ਨ-24ਪੀਐਚਜੀ17