ਨਗਰ ਕੀਰਤਨ ਰੂਟਾਂ ਦਾ ਨਿਗਮ ਕਮਿਸ਼ਨਰ ਨੇ ਕੀਤਾ ਨਿਰੀਖਣ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਰੂਟਾਂ ਦਾ ਕਮਿਸ਼ਨਰ ਨੇ ਕੀਤਾ ਨਿਰੀਖਣ
Publish Date: Wed, 19 Nov 2025 10:04 PM (IST)
Updated Date: Wed, 19 Nov 2025 10:04 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਸੰਗਤ ਨੂੰ ਉੱਤਮ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ (ਆਈਏਐੱਸ) ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਟਾਂ ਦਾ ਨਿਰੀਖਣ ਕੀਤਾ ਗਿਆ। ਕਮਿਸ਼ਨਰ ਨੇ ਖੁਦ ਮੌਕੇ ‘ਤੇ ਪਹੁੰਚ ਕੇ ਸਫਾਈ ਤੇ ਹੋਰ ਪ੍ਰਬੰਧਾਂ ਦੀ ਜਾਣਕਾਰੀ ਲਈ ਅਤੇ ਕਰਮਚਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਕਮਿਸ਼ਨਰ ਨੇ ਸੜਕਾਂ ਦੀ ਸਫਾਈ, ਕਚਰਾ ਉਠਾਉਣ, ਡ੍ਰੇਨੇਜ ਪ੍ਰਣਾਲੀ, ਖਰਾਬ ਸਥਾਨਾਂ ਦੀ ਮੁਰੰਮਤ ਅਤੇ ਸੰਗਤ ਦੀ ਸੁਵਿਧਾ ਲਈ ਕੰਮ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਾਡੇ ਲਈ ਬਹੁਤ ਹੀ ਪਵਿੱਤਰ ਅਤੇ ਮਾਣਯੋਗ ਹੈ, ਇਸ ਲਈ ਨਗਰ ਨਿਗਮ ਵੱਲੋਂ ਗੰਭੀਰਤਾ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਗਰ ਕੀਰਤਨ ਰੂਟਾਂ ‘ਤੇ ਲਾਈਟਿੰਗ ਦੀ ਚੈਕਿੰਗ, ਟ੍ਰੈਫਿਕ ਕੰਟਰੋਲ ਦੇ ਵਿਸ਼ੇਸ਼ ਪ੍ਰਬੰਧ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਯਕੀਨੀ ਬਣਾਉਣ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਸਫਾਈ ਦਲ ਨੂੰ ਸਮਾਗਮ ਦੌਰਾਨ ਸਦਾ ਤਤਪਰ ਰਹਿਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਪੀਏ ਪੁਨੀਤ ਧਵਨ, ਜੇਈ ਪ੍ਰਿਤਪਾਲ ਸਿੰਘ, ਇੰਸਪੈਕਟਰ ਜਸਪਿੰਦਰ ਸਿੰਘ ਅਤੇ ਨਗਰ ਨਿਗਮ ਦੇ ਹੋਰ ਅਫਸਰ ਅਤੇ ਕਰਮਚਾਰੀ ਵੀ ਮੌਜੂਦ ਸਨ। ਕੈਪਸ਼ਨ : 19ਕੇਪੀਟੀ43