ਹਿੰਦੂ ਕੰਨਿਆ ਕਾਲਜ ਕਪੂਰਥਲਾ ’ਚ ‘ਕਾਲਜ ਫੈਸਟ ਵਿਦਿਆਰਥੀ ਉਤਸਵ ਦਾ ਆਯੋਜਨ

ਸੁਖਮਨਜੀਤ ਕੌਰ ਬਣੀ ਬੈਸਟ ਡਿਜ਼ਾਈਨਰ ਆਫ ਦਾ ਈਅਰ
ਖੁਸ਼ੀ ਤੇ ਉਤਸ਼ਾਹ ਨਾਲ ਸੰਪੰਨ ਹੋਇਆ ਉਤਸਵ
ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ
ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਕਾਲਜ ਫੈਸਟ ਵਿਦਿਆਰਥੀ ਉਤਸਵ ਦਾ ਆਯੋਜਨ ਕੀਤਾ। ਵਿਦਿਆਰਥੀਆਂ ਦੇ ਮਨੋਰੰਜਨ ਲਈ ਆਯੋਜਿਤ ਇਸ ਫੈਸਟ ਮੌਕੇ ਮੈਡਮ ਅਨੁਪਮ ਕਲੇਰ, ਆਈਏਐੱਸ, ਕਮਿਸ਼ਨਰ, ਨਗਰ ਨਿਗਮ, ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਫੈਸਟ ਦਾ ਉਦਘਾਟਨ ਮੁੱਖ ਮਹਿਮਾਨ, ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤਿਲਕਰਾਜ ਅਗਰਵਾਲ, ਪ੍ਰਬੰਧਕ ਅਸ਼ਵਨੀ ਅਗਰਵਾਲ ਤੇ ਡਾ. ਅਰਚਨਾ ਗਰਗ, ਪ੍ਰਿੰਸੀਪਲ ਦੁਆਰਾ ਕੀਤਾ ਗਿਆ। ਮਾਨਯੋਗ ਪ੍ਰਬੰਧਕ ਕਮੇਟੀ ਮੈਂਬਰ ਐੱਮਆਰ ਕਾਲੀਆ ਜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਵਿਦਿਆਰਥੀਆਂ ਦੁਆਰਾ ਬਣਾਏ ਗਏ ਡਿਜ਼ਾਈਨਰ ਪਹਿਰਾਵੇ ਨੂੰ ਪ੍ਰਦਰਸ਼ਿਤ ਕਰਨ ਵਾਲੀ ਡਿਜ਼ਾਈਨਰ ਪ੍ਰਦਰਸ਼ਨੀ ਤੇ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੀ ਪੰਜਾਬੀ ਸੱਭਿਆਚਾਰ ਪ੍ਰਦਰਸ਼ਨੀ ਮੁੱਖ ਆਕਰਸ਼ਣ ਸਨ। ਵਿਦਿਆਰਥਣਾਂ ਨੇ ਡੀਜੇ 'ਤੇ ਨੱਚ ਕੇ ਬਹੁਤ ਮਸਤੀ ਕੀਤੀ। ਇਸ ਮੌਕੇ ਗੇਮ ਜ਼ੋਨ ਵਿਸ਼ੇਸ਼ ਆਕਰਸ਼ਣ ਰਿਹਾ। ਵਿਦਿਆਰਥੀਆਂ ਦੇ ਨਾਲ-ਨਾਲ, ਸ਼ਹਿਰ ਵਾਸੀਆਂ ਨੇ ਵੀ ਇਸ ਮੌਕੇ ਦਾ ਭਰਪੂਰ ਆਨੰਦ ਮਾਣਿਆ। ਵਿਦਿਆਰਥੀਆਂ ਦੀ ਕਲਾ ਤੇ ਪ੍ਰਤਿਭਾ ਨੂੰ ਪਛਾਣਨ, ਉਨ੍ਹਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਲਈ ਹਾਂਗਸੀਅਨ ਡੇ ਦਾ ਵੀ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਲਈ, ਮਹਿੰਦੀ ਮੁਕਾਬਲਾ, ਨੇਲ ਆਰਟ, ਸਵੀਡਿਸ਼, ਸਨੈਕ ਤੇ ਸਲਾਦ ਮੇਕਿੰਗ, ਬੈਸਟ ਆਊਟ ਆਫ ਵੇਸਟ, ਹੇਅਰ ਸਟਾਈਲ, ਕੈਰਮ ਬੋਰਡ ਤੇ ਲੁੱਡੋ ਵਰਗੇ ਮੁਕਾਬਲੇ ਕਰਵਾਏ ਗਏ। ਬੱਚਿਆਂ ਦੇ ਮਨੋਰੰਜਨ ਲਈ ਇਕ ਫਿਲਮ ਸ਼ੋਅ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਹਿੰਦੀ ਮੁਕਾਬਲੇ ਵਿਚ ਸਨੇਹਾ ਸ਼ਰਮਾ ਪਹਿਲੇ, ਤਾਨਿਆ ਦੂਜੇ ਤੇ ਦੀਆ ਤੀਜੇ ਸਥਾਨ 'ਤੇ ਆਈ। ਨੇਲ ਆਰਟ ਮੁਕਾਬਲੇ ਵਿਚ ਕ੍ਰਿਪਾ ਆਨੰਦ ਪਹਿਲੇ, ਅਰਸ਼ਪ੍ਰੀਤ ਦੂਜੇ ਤੇ ਮੁਸਕਾਨ ਬੇਗਮ ਤੀਜੇ ਸਥਾਨ 'ਤੇ ਰਹੀ। ਸਵੀਡਿਸ਼ ਮੇਕਿੰਗ ਵਿਚ ਦਿਵਿਆ ਜੈਨ ਪਹਿਲੇ, ਮੁਸਕਾਨ ਦੂਜੇ, ਸਿਮਰਨਪ੍ਰੀਤ ਤੀਜੇ ਤੇ ਖੁਸ਼ਬੂ ਚੌਥੇ ਸਥਾਨ 'ਤੇ ਰਹੀ। ਸਨੈਕਸ ਮੇਕਿੰਗ ਵਿਚ ਅਕਸ਼ਰਾ ਪਹਿਲੇ, ਸੁਮਨਪ੍ਰੀਤ ਦੂਜੇ, ਪ੍ਰਾਚੀ ਤੀਜੇ ਤੇ ਸਨੇਹਾ ਚੌਥੇ ਸਥਾਨ 'ਤੇ ਰਹੀਆਂ। ਸਲਾਦ ਮੇਕਿੰਗ ਵਿਚ ਦੀਪਿਕਾ ਸ਼ਰਮਾ ਪਹਿਲੇ, ਕਿਰਨਪ੍ਰੀਤ ਕੌਰ ਦੂਜੇ ਤੇ ਨਿਕੀਤਾ ਤੀਜੇ ਸਥਾਨ 'ਤੇ ਰਹੀਆਂ। ਬੈਸਟ ਆਊਟ ਆਫ਼ ਵੇਸਟ ਵਿਚ ਪਲਕਪ੍ਰੀਤ ਪਹਿਲੇ, ਗੁਰਪ੍ਰੀਤ ਦੂਜੇ ਤੇ ਕਨਿਕਾ ਸ਼ਰਮਾ ਤੀਜੇ ਸਥਾਨ 'ਤੇ ਰਹੀਆਂ। ਹੇਅਰ ਸਟਾਈਲਿੰਗ ਵਿਚ ਪੂਨਮ ਪਹਿਲੇ, ਸਿਮਰਨ ਦੂਜੇ ਤੇ ਸ਼ਬਨਮ ਤੀਜੇ ਸਥਾਨ 'ਤੇ ਰਹੀਆਂ। ਲੁਡੋ ਗੇਮ ਵਿਚ ਮੋਨਿਕਾ, ਤਾਨੀਆ ਤੇ ਅਨੁਸ਼ਕਾ ਗਰੁੱਪ ਜੇਤੂ ਰਹੀਆਂ। ਕੈਰਮ ਬੋਰਡ ਵਿਚ ਕ੍ਰਿਸਟੀ, ਨਵਰੀਤ, ਅਵਨੀਤ ਜੇਤੂ ਰਹੀਆਂ। ਡਿਜ਼ਾਈਨਰ ਪ੍ਰਦਰਸ਼ਨੀ ਵਿਚ ਰਾਜਦੀਪ ਕੌਰ, ਅਨੁਸ਼ਕਾ ਸ਼ਰਮਾ, ਸੰਜਨਾ, ਮਨਿੰਦਰ ਕੌਰ, ਰਮਨਦੀਪ ਕੌਰ, ਪਰਮਜੀਤ ਕੌਰ ਤੇ ਸੁਖਮਨਜੀਤ ਕੌਰ ਨੂੰ ਬੈਸਟ ਡਿਜ਼ਾਈਨਰ ਆਫ ਦਾ ਈਅਰ ਦਾ ਪੁਰਸਕਾਰ ਮਿਲਿਆ।
ਕਲਾ ਤੇ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਦੀਪਿਕਾ ਅਗਰਵਾਲ, ਅਨੁ ਅਗਰਵਾਲ, ਦੀਪਸ਼ਿਖਾ, ਮੋਨਿਕਾ ਗੋਇਲ, ਮੀਨਾ ਸੇਠੀ, ਡਾ. ਨਵਦੀਪ ਕੌਰ, ਕਨਿਕਾ ਅਗਰਵਾਲ, ਗੀਤਾ ਘਈ (ਤਿਤਲੀ ਡਿਜ਼ਾਈਨਰ ਹਾਊਸ), ਸੰਗੀਤਾ ਸਹਿਗਲ (ਦ ਕੋਕੂਨ ਬੁਟੀਕ), ਗਗਨਦੀਪ ਕੌਰ( ਸੂਈ-ਧਾਗਾ ਬੁਟੀਕ) ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਓਟਲੈਂਡਰਜ਼ ਓਏਸਿਸ ਸੀਜ਼ਨ ਟੂ ਵਿਚ ਕਈ ਐਂਟਰਪ੍ਰਿਨਉਰਜ਼ ਦੁਆਰਾ ਆਕਰਸ਼ਕ ਸਟਾਲ ਵੀ ਲਗਾਏ ਗਏ। ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿਚ ਫੇਟ ਦਾ ਲੱਕੀ ਡਰਾਅ ਕੱਢਿਆ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਮੌਕੇ ਕਿਹਾ ਕਿ ਵਿਦਿਆਰਥੀਆਂ ਦਾ ਮਨੋਰੰਜਨ ਕਰਨ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਮੇਂ-ਸਮੇਂ 'ਤੇ ਅਜਿਹੇ ਤਿਉਹਾਰਾਂ ਦਾ ਆਯੋਜਨ ਕਰਨਾ ਜ਼ਰੂਰੀ ਹੈ। ਇਸ ਮੌਕੇ ਡਾ. ਕੁਲਵਿੰਦਰ ਕੌਰ, ਸੰਜੀਵ ਭੱਲਾ, ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।