ਸਰਦੀਆਂ 'ਚ ਘੱਟ ਜਾਂਦੀ ਹੈ ਬੱਚਿਆਂ ਦੀ ਇਮਿਊਨਿਟੀ!
ਸਰਦੀਆਂ 'ਚ ਘੱਟ ਜਾਂਦੀ ਹੈ ਬੱਚਿਆਂ ਦੀ ਇਮਿਊਨਿਟੀ! ਇੰਝ ਕਰੋ ਬਚਾਅ
Publish Date: Mon, 08 Dec 2025 07:47 PM (IST)
Updated Date: Mon, 08 Dec 2025 07:48 PM (IST)

ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਿਵੇਂ ਹੀ ਸਰਦੀਆਂ ਦਾ ਮੌਸਮ ਦਸਤਕ ਦਿੰਦਾ ਹੈ ਤਾਂ ਬੱਚਿਆਂ ਚ ਸਰਦੀ-ਜ਼ੁਕਾਮ ਦੇ ਮਾਮਲੇ ਤੇਜ਼ੀ ਨਾਲ ਵਧ ਜਾਂਦੇ ਹਨ। ਠੰਢੀ ਅਤੇ ਸੁੱਕੀ ਹਵਾ ਚ ਵਾਇਰਸ ਲੰਮਾ ਸਮਾਂ ਜ਼ਿੰਦਾ ਰਹਿੰਦੇ ਹਨ, ਖ਼ਾਸ ਕਰਕੇ ਘਰਾਂ, ਸਕੂਲਾਂ ਅਤੇ ਡੇਅ ਕੇਅਰ ਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਮਾਹਿਰ ਕਹਿੰਦੇ ਹਨ ਕਿ ਜੇ ਮਾਪੇ ਕੁਝ ਚੰਗੀਆਂ ਆਦਤਾਂ ਤੇ ਨਿਯਮਿਤ ਦੇਖਭਾਲ ਅਪਣਾਉਣ ਤਾਂ ਬੱਚਿਆਂ ਨੂੰ ਬੀਮਾਰੀਆਂ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਐਕਟੀਵਿਟੀ ਅਤੇ ਕੱਪੜੇ-ਰੋਜ਼ਾਨਾ 30 ਤੋਂ 45 ਮਿੰਟ ਤੱਕ ਬੱਚਾ ਖੇਡੇ। ਜੇ ਬਾਹਰਲੀ ਹਵਾ ਗੁਣਵੱਤਾ ਨਾਰਮਲ ਹੋਵੇ ਤਾਂ ਆਊਟਡੋਰ ਖੇਡੋ, ਨਹੀਂ ਤਾਂ ਇਨਡੋਰ ਗਤੀਵਿਧੀਆਂ, ਸਕਿਪਿੰਗ ਜਾਂ ਯੋਗਾ ਕਰੋ। ਛਾਤੀ, ਗਰਦਨ ਤੇ ਕੰਨ ਗਰਮ ਰੱਖੋ ਅਤੇ ਬਹੁਤ ਭਾਰੀ ਕੱਪੜਿਆਂ ਤੋਂ ਬਚੋ ਜੋ ਪਸੀਨਾ ਲਿਆ ਕੇ ਬੱਚੇ ਨੂੰ ਠੰਡ ਲਗਵਾ ਸਕਦੇ ਹਨ। ਦਵਾਈਆਂ ਸਮਝਦਾਰੀ ਨਾਲ ਦਿਓ-ਸਧਾਰਨ ਸਰਦੀ-ਜ਼ੁਕਾਮ ਚ ਐਂਟੀਬਾਇਓਟਿਕ ਨਾ ਦਿਓ। ਬਚੇ ਹੋਏ ਸਿਰਪ ਕਦੇ ਵੀ ਮੁੜ ਨਾ ਵਰਤੋਂ। ਬੁਖਾਰ ਚ ਬੱਚੇ ਨੂੰ ਜ਼ਿਆਦਾ ਲਿਕਵਿਡ ਦਿਓ ਅਤੇ ਹਲਕੇ ਕੱਪੜੇ ਪਵਾਓ। ਪੈਰਾਸਿਟਾਮੋਲ ਜਾਂ ਆਈਬੂਪ੍ਰੋਫ਼ਨ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਦਿਓ। ਪ੍ਰੋਟੀਨ ਭਰਪੂਰ ਖਾਣਾ ਦਿਓ-ਹਰ ਭੋਜਨ ਚ ਪ੍ਰੋਟੀਨ, ਰੰਗ-ਬਿਰੰਗੀਆਂ ਸਬਜ਼ੀਆਂ ਅਤੇ ਗਰਮ ਰਮ ਸ਼ਾਮਲ ਕਰੋ। ਅੰਡਾ, ਦਾਲਾਂ, ਦਹੀਂ, ਪਨੀਰ/ਟੋਫੂ ਬਿਹਤਰ ਪ੍ਰੋਟੀਨ ਸਰੋਤ ਹਨ। ਅਮਰੂਦ, ਆਂਵਲਾ, ਸੰਤਰਾ, ਸ਼ਿਮਲਾ ਮਿਰਚ ਅਤੇ ਟਮਾਟਰ ਵਿਟਾਮਿਨ 3 ਲਈ ਫਾਇਦੇਮੰਦ ਹਨ। ਜ਼ਿੰਕ ਲਈ ਭੁੰਨੇ ਛੋਲੇ ਅਤੇ ਕੱਦੂ ਦੇ ਬੀਜ ਦਿਓ। ਹੱਥ ਧੋਣ ਦੀ ਆਦਤ ਪਾਓ-ਬੱਚਿਆਂ ਨੂੰ ਸਕੂਲ ਤੋਂ ਆਉਣ ਦੇ ਬਾਅਦ, ਟਾਇਲਟ ਦੇ ਬਾਅਦ ਅਤੇ ਖਾਣੇ ਤੋਂ ਪਹਿਲਾਂ 20 ਸਕਿੰਟ ਤੱਕ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਓ। ਖੰਘ ਜਾਂ ਛਿੱਕ ਆਉਣ ਤੇ ਬੱਚੇ ਨੂੰ ਕੂਹਣੀ ਚ ਮੂੰਹ ਕਰਨ ਦੀ ਸਿੱਖਿਆ ਦਿਓ। ਘਰ ਚ ਤਾਜ਼ਾ ਹਵਾ ਲਈ ਰੋਜ਼ਾਨਾ ਸਵੇਰੇ 10 ਮਿੰਟ ਲਈ ਖਿੜਕੀਆਂ ਖੋਲ੍ਹੋ। --ਪੂਰੀ ਨੀਂਦ-ਕੁਦਰਤ ਇਮਿਊਨ ਬੂਸਟਰ -3-5 ਸਾਲ ਦੇ ਬੱਚਿਆਂ ਨੂੰ 10-13 ਘੰਟੇ, 6-12 ਸਾਲ ਦੇ ਬੱਚਿਆਂ ਨੂੰ 9-12 ਘੰਟੇ ਅਤੇ ਟੀਨਏਜਰ ਨੂੰ 8-10 ਘੰਟੇ ਨੀਂਦ ਲੋੜੀਂਦੀ ਹੈ। ਸੌਣ ਤੋਂ 30 ਮਿੰਟ ਪਹਿਲਾਂ ਸਕਰੀਨ ਬੰਦ ਕਰੋ ਅਤੇ ਸਵੇਰੇ 10 ਮਿੰਟ ਧੁੱਪ ਲੈਣ ਨਾਲ ਬੱਚਿਆਂ ਦੀ ਬਾਡੀ ਕਲਾਕ ਸਥਿਰ ਰਹਿੰਦੀ ਹੈ।