ਭਾਣੋ ਲੰਗਾ ’ਚ "ਗੁਡ ਟੱਚ ਤੇ ਬੈਡ ਟੱਚ" ਬਾਰੇ ਦੱਸਿਆ
ਭਾਣੋ ਲੰਗਾ ਦੇ ਸਕੂਲ ਵਿੱਚ ਬੱਚਿਆਂ ਨੂੰ "ਗੁਡ ਟੱਚ ਤੇ ਬੈਡ ਟੱਚ" ਗਤੀਵਿਧੀ ਬਾਰੇ ਜਾਣੂੰ ਕਰਵਾਇਆ
Publish Date: Thu, 27 Nov 2025 08:59 PM (IST)
Updated Date: Thu, 27 Nov 2025 09:02 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਅੱਜ ਵੂਮੈਨ ਹੈਲਪ ਡੈਸਕ ਕਪੂਰਥਲਾ ਦੀ ਟੀਮ ਨੇ ਬੱਚਿਆਂ ਨੂੰ ਗੁਡ ਟੱਚ ਤੇ ਬੈਡ ਟੱਚ ਬਾਰੇ ਜਾਣੂੰ ਕਰਵਾਇਆ। ਪੁਲਿਸ ਲਾਈਨ ਕਪੂਰਥਲਾ ਤੋਂ ਮੁਲਾਜ਼ਮ ਜਤਿੰਦਰ ਸਿੰਘ ਦੇ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀਐੱਮਐੱਮਟੀ ਵੂਮੈਨ ਹੈਲਪ ਡੈਸਕ ਕਪੂਰਥਲਾ ਮੈਡਮ ਪਵਨਦੀਪ ਕੌਰ ਨੇ ਸਰਪੰਚ ਜਸਵੰਤ ਸਿੰਘ ਚਾਹਲ, ਪੰਚ ਬਾਬਾ ਜਗਤਾਰ ਸਿੰਘ ਜੀ, ਸਮਾਜ ਸੇਵਕ ਅਵਤਾਰ ਸਿੰਘ ਝੱਮਟ, ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ, ਅਧਿਆਪਕਾਂ ਮੈਡਮ ਸੰਤੋਸ਼ ਕੌਰ, ਅਧਿਆਪਕਾ ਮੈਡਮ ਨਵਜੀਤ ਕੌਰ, ਆਂਗਣਵਾੜੀ ਵਰਕਰ ਮੈਡਮ ਰਾਣੀ, ਆਂਗਣਵਾੜੀ ਵਰਕਰ ਮੈਡਮ ਬਲਜਿੰਦਰ ਕੌਰ ਆਦਿ ਦੀ ਹਾਜ਼ਰੀ ਦੌਰਾਨ ਬੱਚਿਆਂ ਨੂੰ ਗੁਡ ਟੱਚ ਤੇ ਬੈਡ ਟੱਚ ਗਤੀਵਿਧੀ ਬਾਰੇ ਜਾਣੂੰ ਕਰਵਾਇਆ ਅਤੇ ਹੈਲਪ ਲਾਈਨ ਨੰਬਰ 112 ( ਤਤਕਾਲ ਪੁਲਿਸ ਮਦਦ) ਅਤੇ ਹੈਲਪ ਲਾਈਨ ਨੰਬਰ 1930 (ਸਾਈਬਰ ਕ੍ਰਾਈਮ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਪੰਜਾਬ ਮੈਡਮ ਗੁਰਪ੍ਰੀਤ ਦਿਓ ਦੀ ਅਗਵਾਈ ਹੇਠ ਚੱਲ ਰਹੇ ਸਾਂਝ ਜਾਗ੍ਰਿਤੀ ਪ੍ਰੋਗਰਾਮ (ਬੇਟੀ ਬਚਾਓ-ਬੇਟੀ ਪੜ੍ਹਾਓ) ਤਹਿਤ ਵੂਮੈਨ ਹੈਲਪ ਡੈਸਕ ਕਪੂਰਥਲਾ ਦੀ ਟੀਮ ਵੱਲੋਂ ਸਕੂਲਾਂ ਵਿਚ ਨਿਰੰਤਰ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਨਾਲ਼ ਹੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਜਾ ਰਹੀ। ਇਸ ਮੌਕੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ ਵੂਮੈਨ ਹੈਲਪ ਡੈਸਕ ਕਪੂਰਥਲਾ ਦੀ ਟੀਮ ਨੂੰ ਜੀ ਆਇਆਂ ਆਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕਰਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਮੁਹੱਈਆ ਕਰਾਉਣ ਲਈ ਧੰਨਵਾਦ ਕੀਤਾ। ਕੈਪਸ਼ਨ: 27ਕੇਪੀਟੀ44