ਸਪਰੋੜ ਦੇ ਬੱਚਿਆਂ ਸ਼ਬਦ ਗਾਇਨ ’ਚ ਪਹਿਲਾਂ ਸਥਾਨ ਹਾਸਲ ਕੀਤਾ
ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਦੇ ਬੱਚਿਆਂ ਨੇ ਸ਼ਬਦ ਗਾਇਨ ਪਹਿਲਾਂ ਸਥਾਨ ਹਾਸਲ ਕੀਤਾ
Publish Date: Tue, 03 Feb 2026 06:53 PM (IST)
Updated Date: Tue, 03 Feb 2026 06:56 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਾਤਾ ਕਲਸਾ-ਪਿਤਾ ਸੰਤੋਖ ਦਾਸ ਮੈਮੋਰੀਅਲ ਸੁਸਾਇਟੀ ਪੰਜਾਬ ਦੇਹਰਾ ਸ੍ਰੀ ਗੁਰੂ ਰਵਿਦਾਸ ਸੱਚਖੰਡ ਚੱਕ ਹਕੀਮ ਫਗਵਾੜਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ’ਤੇ ਗੁਰਮਤਿ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਰਕਾਰੀ ਐਲੀਮੈਂਟਰੀ ਸਕੂਲ ਸਪਰੌੜ ਬਲਾਕ ਫਗਵਾੜਾ -2 ਵਿਚ ਪੜ੍ਹਦੇ ਵਿਦਿਆਰਥੀ ਦਲਜੀਤ ਸਿੰਘ ਤੇ ਅ੍ਰਮਿੰਤਪਾਲ ਸਿੰਘ ਨੇ ਸ਼ਬਦ ਗਾਇਨ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਭਗਤ ਨੇ ਦੱਸਿਆ ਇਹ ਵਿਦਿਆਰਥੀ ਗੁਰੂਨਾਨਕ ਮਿਸ਼ਨ ਨੇਤਰਹੀਣ ਵਿਰਧ ਆਸ਼ਰਮ ਵਿਚ ਬਾਬਾ ਮੁਖਤਿਆਰ ਸਿੰਘ ਤੇ ਪ੍ਰਧਾਨ ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਆਸ਼ਰਮ ਵਿਚ ਰਹਿ ਕੇ ਸ਼ਬਦ ਗਾਇਨ ਸਿੱਖਦੇ ਹਨ। ਇਹ ਵਿਦਿਆਰਥੀ ਜਮਾਤ ਚੌਥੀ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਚ ਵਿੱਦਿਆ ਹਾਸਲ ਕਰ ਰਹੇ ਹਨ। ਇਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਰਚਿਤ ਬਾਣੀ ਦੇ ਸ਼ਬਦ ‘ਅਬ ਕੀ ਬਖ਼ਸ਼ ਬੰਦੇ ਕੋ’ ਆਪਣੀ ਮਧੁਰ ਆਵਾਜ਼ ਰਾਹੀਂ ਪੇਸ਼ ਕਰਕੇ ਗੁਰਮਤਿ ਪ੍ਰਤੀਯੋਗਤਾ ਦੇ ਜੱਜ ਸਾਹਿਬਾਨ ਨੂੰ ਬਹੁਤ ਪ੍ਰਭਾਵਿਤ ਕੀਤਾ। ਸੁਸਾਇਟੀ ਵੱਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।