ਪੰਜਾਬ ਸਰਕਾਰ ਬਦਲ ਰਹੀ ਸੂਬੇ ਦੀ ਤਸਵੀਰ : ਸੱਜਣ ਚੀਮਾ
--ਪਿੰਡਾਂ ਦੇ ਸਰਬਪੱਖੀ ਵਿਕਾਸ
Publish Date: Sat, 24 Jan 2026 07:48 PM (IST)
Updated Date: Sat, 24 Jan 2026 07:52 PM (IST)
--ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ
-ਮਸੀਤਾਂ ’ਚ ਵਾਟਰ ਸਪਲਾਈ ਤੇ ਇੰਟਰਲਾਕ ਟਾਈਲਾਂ ਦੇ ਨਿਰਮਾਣ ਕਾਰਜ ਸ਼ੁਰੂ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੀ ਵਿਕਾਸ ਪੱਖੀ ਨੀਤੀ ਸੂਬੇ ਦੀ ਤਸਵੀਰ ਤੇ ਤਕਦੀਰ ਦੋਵਾਂ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ਸ਼ਹਿਰਾਂ ਦੀ ਤਰਜ਼ ’ਤੇ ਹੁਣ ਪਿੰਡਾਂ ਵਿਚ ਵੀ ਆਧੁਨਿਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ਵਾਟਰ ਸਪਲਾਈ ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ “ਰੰਗਲਾ ਪੰਜਾਬ” ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਹੁਣ ਪਿੰਡਾਂ ਵਿਚ ਵੀ ਸ਼ਹਿਰਾਂ ਵਰਗੀਆਂ ਬਿਹਤਰ ਸੁਵਿਧਾਵਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਪ੍ਰੋਜੈਕਟ ਨਾਲ ਪਿੰਡ ਵਾਸੀਆਂ ਨੂੰ ਸਾਫ਼ ਤੇ ਨਿਰੰਤਰ ਪੀਣਯੋਗ ਪਾਣੀ ਮਿਲੇਗਾ, ਜਦਕਿ ਇੰਟਰਲੋਕ ਟਾਈਲਾਂ ਨਾਲ ਗਲੀਆਂ ਪੱਕੀਆਂ, ਸੁੰਦਰ ਤੇ ਟਿਕਾਊ ਬਣਨਗੀਆਂ। ਇਸ ਮੌਕੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਜੈਨਪੁਰ, ਸਰਪੰਚ ਹਰਮੇਸ਼ ਸਿੰਘ, ਸੀਨੀਅਰ ਆਗੂ ਗੁਰਵਿੰਦਰ ਕੌਰ, ਨਰਿੰਦਰ ਸਿੰਘ ਬਾਜਵਾ, ਸਰਪੰਚ ਰਮੇਸ਼ ਸਿੰਘ, ਮਾਸਟਰ ਮਹਿੰਦਰਪਾਲ ਸਿੰਘ ਬਾਜਵਾ, ਪੰਚ ਰਣਜੀਤ ਸਿੰਘ, ਪੰਚ ਮਲਕੀਤ ਸਿੰਘ, ਪੰਚ ਬਲਜੀਤ ਕੌਰ, ਪੰਚ ਸ਼ਿੰਦਰ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ, ਰਾਜਕੁਮਾਰ, ਬੂਟਾ ਸਿੰਘ, ਸੁਖਦੇਵ ਸਿੰਘ, ਨਿਰੰਜਨ ਸਿੰਘ, ਹਰਜਿੰਦਰ ਪਾਲ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਸੁਖਚੈਨ ਸਿੰਘ ,ਸਰਬਜੀਤ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।