ਚਰਨਜੀਤ ਸਿੰਘ ਆਹਲੂਵਾਲੀਆ ਸਰਬ ਸੰਮਤੀ ਨਾਲ ਆਹਲੂਵਾਲੀਆ ਸਭਾ ਦੇ ਪ੍ਰਧਾਨ ਚੁਣੇ ਗਏ
ਚਰਨਜੀਤ ਸਿੰਘ ਆਹਲੂਵਾਲੀਆ ਸਰਬ ਸੰਮਤੀ ਨਾਲ ਆਹਲੂਵਾਲੀਆ ਸਭਾ ਦੇ ਪ੍ਰਧਾਨ ਚੁਣੇ ਗਏ
Publish Date: Tue, 27 Jan 2026 09:51 PM (IST)
Updated Date: Tue, 27 Jan 2026 09:55 PM (IST)
---ਕਪੂਰਥਲਾ ’ਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਬਣਾਈ ਜਾਵੇ : ਹਰਜੀਤ, ਗੁਰਪ੍ਰੀਤ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਆਹਲੂਵਾਲੀਆ ਸਭਾ ਰਜਿਸਟਰਡ ਦੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਸਭਾ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਚਰਨਜੀਤ ਸਿੰਘ ਆਹਲੂਵਾਲੀਆ ਨੂੰ ਪ੍ਰਧਾਨ ਚੁਣਿਆ ਗਿਆ ਤੇ ਉਨ੍ਹਾਂ ਨੂੰ ਕਮੇਟੀ ਦੇ ਮੈਂਬਰਾਂ ਦੀ ਚੋਣ ਦਾ ਅਧਿਕਾਰ ਦਿੱਤਾ ਗਿਆ । ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਪ੍ਰਧਾਨ ਚੁਣੇ ਜਾਣ 'ਤੇ ਸਮੂਹ ਆਹਲੂਵਾਲੀਆ ਬਰਾਦਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਹਲੂਵਾਲੀਆ ਬਰਾਦਰੀ ਦੀ ਮਜ਼ਬੂਤੀ ਤੇ ਤਰੱਕੀ ਲਈ ਸਭ ਨੂੰ ਨਾਲ ਲੈ ਕੇ ਕੰਮ ਕਰਨਗੇ। ਇਸ ਮੌਕੇ ਹਰਜੀਤ ਸਿੰਘ ਵਾਲੀਆ ਤੇ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਸਾਨੂੰ ਅਜਿਹੀਆਂ ਮੀਟਿੰਗਾਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਸਮਾਜ ਸੇਵੀ ਕੰਮਾਂ ਅਤੇ ਬਰਾਦਰੀ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾ ਸਕੀਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਪੂਰਥਲਾ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ ਇਕ ਬੁੱਤ, ਪਾਰਕ ਜਾਂ ਚੌਂਕ ਬਣਾਕੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ। ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਆਹਲੂਵਾਲੀਆ, ਅਮਨਜੋਤ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਆਕਾਸ਼ਦੀਪ ਸਿੰਘ ਵਾਲੀਆ, ਤਜਿੰਦਰ ਸਿੰਘ ਵਾਲੀਆ, ਸੁਰਿੰਦਰਜੀਤ ਸਿੰਘ ਵਾਲੀਆ, ਰਾਜਬੀਰ ਸਿੰਘ ਵਾਲੀਆ, ਤਜਿੰਦਰਪਾਲ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਵਾਲੀਆ, ਜਗਤਾਰ ਸਿੰਘ ਵਾਲੀਆ, ਪ੍ਰੋ. ਹਰਜੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਵਾਲੀਆ, ਡਾ. ਗੁਰਮੀਤ ਸਿੰਘ ਵਾਲੀਆ, ਪਵਨਜੀਤ ਸਿੰਘ ਵਾਲੀਆ, ਸੋਹਣ ਸਿੰਘ ਵਾਲੀਆ, ਸੁਖਜੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਸਰਬਜੀਤ ਸਿੰਘ ਵਾਲੀਆ, ਰਜੀਵ ਵਾਲੀਆ, ਅਵਤਾਰ ਸਿੰਘ ਵਾਲੀਆ, ਬਬਲੂ ਵਾਲੀਆ, ਜਤਿੰਦਰ ਵਾਲੀਆ ਤੇ ਹੋਰ ਹਾਜ਼ਰ ਸਨ।