ਮੂਰਤੀ ਸਥਾਪਨਾ ਨੂੰ ਸਮਰਪਿਤ ਸਮਾਗਮ 2 ਤੋਂ 14 ਤੱਕ
ਮੂਰਤੀ ਸਥਾਪਨਾ ਨੂੰ ਸਮਰਪਿਤ ਸਮਾਗਮ 2 ਤੋਂ 14 ਤੱਕ
Publish Date: Sun, 25 Jan 2026 09:38 PM (IST)
Updated Date: Sun, 25 Jan 2026 09:40 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਹਾਸ਼ਿਵਰਾਤਰੀ ਤਿਉਹਾਰ ਤੇ ਮੂਰਤੀ ਸਥਾਪਨਾ ਦਿਵਸ ਸਮਾਰੋਹ ਸ਼ਿਵ ਮੰਦਰ, ਪੱਕਾ ਬਾਗ, ਫਗਵਾੜਾ ਵਿਚ ਬੜੀ ਧੂਮਧਾਮ ਤੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ ’ਤੇ 2 ਫਰਵਰੀ ਤੋਂ 14 ਫਰਵਰੀ ਤੱਕ ਹਰ ਰੋਜ਼ ਰਾਤ 8:00 ਵਜੇ ਤੋਂ ਭਜਨ ਸੰਧਿਆ ਦਾ ਆਯੋਜਨ ਸ਼ਿਵ ਮੰਦਰ, ਪੱਕਾ ਬਾਗ, ਫਗਵਾੜਾ ਵਿਚ ਕੀਤਾ ਜਾਵੇਗਾ। 13 ਫਰਵਰੀ ਨੂੰ ਸ਼ਿਵ ਸੈਨਾ ਪੰਜਾਬ ਵੱਲੋਂ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸ਼ਿਵ ਮੰਦਰ, ਸਰਾਏ ਰੋਡ, ਫਗਵਾੜਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। 15 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਮੰਦਰ, ਪੱਕਾ ਬਾਗ, ਫਗਵਾੜਾ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਲਵਿਸ਼ ਲਵ (ਅੰਮ੍ਰਿਤਸਰ) ਤੇ ਜਸਬੀਰ ਮਾਹੀ (ਫਗਵਾੜਾ) ਵੱਲੋਂ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਣ ਕੀਤਾ ਜਾਵੇਗਾ। ਨਾਲ ਹੀ ਭੋਲੇ ਬਾਬਾ ਦੇ ਭਗਤਾਂ ਲਈ ਸਾਰਾ ਦਿਨ ਭੰਡਾਰੇ ਤੇ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਦਾ ਪ੍ਰਬੰਧ ਦੇਰ ਰਾਤ ਤੱਕ ਕੀਤਾ ਜਾਵੇਗਾ। ਰਾਤ ਨੂੰ ਚਾਰ ਪਹਿਰਾਂ ਦੀ ਵਿਸ਼ੇਸ਼ ਪੂਜਾ ਹੋਵੇਗੀ। 18 ਫਰਵਰੀ ਨੂੰ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ‘ਤੇ ਇੰਦਰਜੀਤ ਕਾਲੜਾ, ਅਸ਼ਵਨੀ ਸੁਧੀਰ, ਮਧੂਭੂਸ਼ਣ ਕਾਲੀਆ, ਲਕਸ਼ਮੀਕਾਂਤ ਪ੍ਰਭਾਕਰ, ਪ੍ਰਮੋਦ ਜਲੋਟਾ, ਰਾਜੇਸ਼ ਸ਼ਰਮਾ, ਰਮਨ ਛਾਬੜਾ ਆਦਿ ਮੋਹਤਬਰ ਹਾਜ਼ਰ ਸਨ।