ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਦੇ ਦੋ ਗੁੱਟ ਭਿੜੇ, 5 ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Sat, 06 Dec 2025 10:41 PM (IST)
Updated Date: Sat, 06 Dec 2025 10:45 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਦੇ ਦੋ ਗੁੱਟ ਆਪਸ ’ਚ ਭਿੜ ਗਏ, ਜਿਸ ਕਾਰਨ ਦੋ ਭਰਾਵਾਂ ਸਮੇਤ ਪੰਜ ਹਵਾਲਾਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜੇਲ੍ਹ ਪ੍ਰਸ਼ਾਸਨ ਨੇ ਪੰਜਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਹੈ। ਇਲਾਜ ਅਧੀਨ ਦਵਿੰਦਰਪਾਲ ਪੁੱਤਰ ਸੁਰਜੀਤ ਸਿੰਘ, ਸ਼ਿਵਮ ਸੇਠੀ ਪੁੱਤਰ ਦਵਿੰਦਰ ਸੇਠੀ, ਗੁਰਪ੍ਰੀਤ ਸਿੰਘ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਉਹ ਐੱਨਪੀਡੀਐੱਸ ਕੇਸ ’ਚ ਜੇਲ੍ਹ ’ਚ ਬੰਦ ਹਨ। ਸ਼ੁੱਕਰਵਾਰ ਦੇਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਹੋਰ ਹਵਾਲਾਤੀਆਂ ਨਾਲ ਵਿਵਾਦ ਹੋ ਗਿਆ ਤਾਂ ਦੂਜੇ ਗੁੱਟ ਦੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਜੇਲ੍ਹ ’ਚ ਬੰਦ ਦੋ ਸਕੇ ਭਰਾਵਾਂ ਬਲਜਿੰਦਰ ਕੁਮਾਰ ਤੇ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਮਾਮਲੇ ’ਚ ਜੇਲ੍ਹ ’ਚ ਬੰਦ ਹਨ। ਸ਼ੁੱਕਰਵਾਰ ਸ਼ਾਮ ਜੇਲ੍ਹ ’ਚ ਬੰਦ ਹੋਰ ਹਵਾਲਾਤੀਆਂ ਨਾਲ ਉਨ੍ਹਾਂ ਦੀ ਮਾਮੂਲੀ ਝੜਪ ਹੋ ਗਈ। ਇਸ ਦੌਰਾਨ 5-6 ਹਵਾਲਾਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਡਿਊਟੀ ਡਾਕਟਰ ਸਾਹਿਲ ਗਰਗ ਨੇ ਪੰਜਾਂ ਹਵਾਲਾਤੀਆਂ ਨਾਲ ਕੁੱਟਮਾਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੰਜਾਂ ਦੀ ਐੱਮਐੱਲਆਰ ਕੱਟ ਕੇ ਥਾਣਾ ਕੋਤਵਾਲੀ ਪੁਲਿਸ ਨੂੰ ਭੇਜੀ ਗ ਹੈ। ਸਾਰੇ ਜ਼ਖਮੀਆਂ ਦਾ ਐਮਰਜੈਂਸੀ ਵਾਰਡ ਤੋਂ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਪ੍ਰੀਜ਼ਨ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ।