ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ
ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਅਣਪਛਾਤੇ ਵਾਹਣ ਚਾਲਕ ਤੇ ਮਾਮਲਾ ਦਰਜ
Publish Date: Tue, 27 Jan 2026 07:25 PM (IST)
Updated Date: Tue, 27 Jan 2026 07:28 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਵਿਅਕਤੀ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮੁਹੰਮਦ ਅਦਨਾ ਕੁਰੈਸ਼ੀ ਪੁੱਤਰ ਸਾਬਿਰ ਸ਼ੌਕੀਨ ਵਾਸੀ ਜੈਪੁਰ ਰਾਜਸਥਾਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਅਰਮਾਨ ਅਲੀ ਪੁੱਤਰ ਲਿਆਕਤ ਅਲੀ ਵਾਸੀ ਜੈਪੁਰ ਰਾਜਸਥਾਨ ਤੇ ਸਮੀਰ ਖਾਨ ਪੁੱਤਰ ਅਨੀਫ ਖਾਨ ਵਾਸੀ ਜੈਪੁਰ ਮੁਹੰਮਦ ਸਵਾਨ ਖਾਨ ਪੁੱਤਰ ਮੁਹੰਮਦ ਰਿਆਜੂਦੀਨ ਖਾਨ ਵਾਸੀ ਜੈਪੁਰ ਨਾਲ ਆਪਣੀ ਗੱਡੀ ਆਰਜੇ 59 ਸੀਏ 94 57 ਕੀਆ ’ਚ ਸਵਾਰ ਹੋ ਕੇ ਜੈਪੁਰ ਤੋਂ ਜੰਮੂ-ਕਸ਼ਮੀਰ ਘੁੰਮਣ ਲਈ ਜਾ ਰਹੇ ਸੀ। ਜਦ ਕਰੀਬ 3:30 ਵਜੇ ਪੈਟਰੋਲ ਪੰਪ ਫਗਵਾੜਾ ਨੇੜੇ ਪੁੱਜੇ ਤਾਂ ਅਚਾਨਕ ਨਾਮਾਲੂਮ ਟਰੱਕ ਚਾਲਕ ਨੇ ਉਨ੍ਹਾਂ ਦੀ ਗੱਡੀ ਵਿਚ ਫੇਟ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸਦੌਰਾਨ ਉਨ੍ਹਾਂ ਦੇ ਸਾਥੀ ਅਰਮਾਨ ਅਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਨਾਮਾਲੂਮ ਵਾਹਨ ਚਾਲਕ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।